ਘਰ ਦੇ ਵਿਹੜੇ ਚ ਸੁਤੇ ਬਜੁਰਗ ਪਤੀ ਪਤਨੀ ਤੇ ਤੇਜ ਹਥਿਆਰਾ ਨਾਲ ਹਮਲਾ, ਪਤਨੀ ਦੀ ਮੌਤ

by vikramsehajpal

ਬੁਢਲਾਡਾ (ਕਰਨ) : ਇਥੋ ਥੋੜੀ ਦੂਰ ਪਿੰਡ ਬਛੂਆਣਾ ਵਿਖੇ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵਲੋ ਘਰ ਵਿੱਚ ਦਾਖਿਲ ਹੋ ਕੇ ਵਿਹੜੇ ਵਿੱਚ ਸੁਤੇ ਪਏ ਪਤੀ ਪਤਨੀ ਤੇ ਤੇਜ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਬਲਦੇਵ ਕੋਰ(60) ਪਤਨੀ ਨਾਇਬ ਸਿੰਘ ਦੀ ਮੌਕੇ ਤੇ ਮੌਤ ਹੋ ਗਈ। ਜਦੋ ਕਿ ਉਸਦਾ ਪਤੀ ਨਾਇਬ ਸਿੰਘ (65) ਪੁੱਤਰ ਸ਼ੇਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਜਿਸ ਨੂੰ ਰਾਜਿਦਰਾ ਹਸਪਤਾਲ ਪਟਿਆਲਾ ਵਿਖੇ ਦਾਖਿਲ ਕਰਵਾਇਆ ਗਿਆ। ਅੈਸ ਅੈਚ ਓ ਸਦਰ ਪੁਲਿਸ ਜਸਪਾਲ ਸਿੰਘ ਸਮਾਓ ਨੇ ਦਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਚ ਸ਼ੁਰੂ ਕਰ ਦਿੱਤੀ ਹੈ। ਉਹਨਾ ਦਸਿਆ ਕਿ ਹਮਲੇ ਦੇ ਕਾਰਨਾ ਦਾ ਪਤਾ ਕਰਨ ਲਈ ਵੱਖ ਵੱਖ ਪਹਿਲੂਆਂ ਤੇ ਪੁਲੀਸ ਕੰਮ ਕਰ ਰਹੀ ਹੈ ਅਤੇ ਟੀਮਾਂ ਬਣਾ ਕੇ ਹਮਲਾਵਰਾ ਨੂੰ ਭਾਲਣ ਦੀ ਕੋਸ਼ਿਸ ਕਰ ਰਹੀ ਹੈ। ਮੋਕੇ ਤੇ ਘਟਨਾ ਦਾ ਅੈਸ ਪੀ ਡੀ, ਡੀ ਅੈਸ ਪੀ ਬੁਢਲਾਡਾ ਪ੍ਰਭਜੋਤ ਕੋਰ ਬੇਲਾ ਨੇ ਜਾਇਜਾ ਲਿਆ।

ਫੋਟੋ ਬੁਢਲਾਡਾ: ਮ੍ਰਿਤਕ ਔਰਤ ਬਲਦੇਵ ਕੌਰ ਦੀ ਫਾਈਲ ਫੋਟੋ।

More News

NRI Post
..
NRI Post
..
NRI Post
..