50 ਕਰੋੜ ਦੇ ਫਿਰੌਤੀ ਦੀ ਮੰਗ ਨਾਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਨ ਦੀ ਧਮਕੀ

by vikramsehajpal

ਪਟਨਾ (ਦੇਵ ਇੰਦਰਜੀਤ) : ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਢਿੱਲੋਂ ਨੇ ਬਿਹਾਰ ਦੇ ਡੀਜੀਪੀ ਨੂੰ ਇਸ ਸੰਦਰਭ ਵਿਚ ਪੱਤਰ ਭੇਜ ਕੇ ਦੋਸ਼ੀ ਵਿਅਕਤੀ 'ਤੇ ਖ਼ਿਲਾਫ਼ ਕਾਰਵਾਈ ਦੀ ਅਪੀਲ ਕੀਤੀ ਹੈ। ਇਕ ਮਹੀਨੇ ਦੇ ਅੰਦਰ 50 ਕਰੋੜ ਰੁਪਏ ਦੀ ਫਿਰੌਤੀ ਨਾ ਦੇਣ 'ਤੇ ਵਿਸ਼ਵ 'ਚ ਸਿੱਖਾਂ ਦੇ ਚੌਥੇ ਸਭ ਤੋਂ ਵੱਡੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਬਾਲਲੀਲ੍ਹਾ ਗੁਰਦੁਆਰੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਰਜਿਸਟਰਡ ਡਾਕ ਰਾਹੀਂ ਤਖ਼ਤ ਸਾਹਿਬ ਦੇ ਪਤੇ 'ਤੇ ਭੇਜੇ ਗਏ ਪੱਤਰ ਰਾਹੀਂ ਦਿੱਤੀ ਗਈ ਹੈ। ਫਿਰੌਤੀ ਤੇ ਧਮਕੀ ਵਾਲਾ ਪੱਤਰ ਮਿਲਣ ਤੋਂ ਬਾਅਦ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੂੰ ਭਾਜੜਾਂ ਪੈ ਗਈਆਂ।

ਉੱਥੇ ਹੀ ਲਿਫ਼ਾਫ਼ੇ 'ਚ ਭੇਜੇ ਇਕ ਦੂਸਰੇ ਪੱਤਰ ਵਿਚ ਮਾਰਵਾੜੀ ਕਾਲਜ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ 'ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਤੇ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ। ਮੁਢਲੀ ਜਾਂਚ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਪੱਤਰ ਭੇਜਿਆ ਗਿਆ ਹੈ। ਪੂਰਬੀ ਐੱਸਪੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਖੋਜਬੀਣ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

More News

NRI Post
..
NRI Post
..
NRI Post
..