7 ਦਿਨਾਂ ਲਈ ਹਰਿਆਣਾ ‘ਚ ਵੀ ਮੁਕੰਮਲ ਲਾਕਡਾਊਨ

by vikramsehajpal

ਗੁੜਗਾਓਂ(ਦੇਵ ਇੰਦਰਜੀਤ) : ਹਰਿਆਣਾ ਸਰਕਾਰ ਨੇ ਸੂਬੇ ਵਿੱਚ ਤਿੰਨ ਮਈ ਤੋਂ ਸੱਤ ਦਿਨਾਂ ਦੀ ਤਾਲਾਬੰਦੀ ਕਰ ਦਿੱਤੀ ਹੈ। ਇਹ ਤਾਲਾਬੰਦੀ ਹਰਿਆਣੇ ਵਿੱਚ ਵਧਦੇ ਕੋਰੋਨਾ ਵਾਇਰਸ ਦੇ ਕੇਸਾਂ ਦੇ ਕਾਰਨ ਕੀਤੀ ਗਈ ਹੈ। ਤਾਲਾਬੰਦੀ ਦਾ ਐਲਾਨ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰ ਕੇ ਕੀਤਾ ਹੈ। ਇਸ ਤਾਲਾਬੰਦੀ ਦੌਰਾਨ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ ਅਤੇ ਸੜਕਾਂ ਉੱਤੇ ਆਵਾਜਾਈ ਬੰਦ ਰਹੇਗੀ।

ਦੂਜੇ ਪਾਸੇ ਕੋਰੋਨਾ ਵਾਇਰਸ ਦੇ ਵਧਦੇ ਕੇਸਾਂ ਬਾਰੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਆਕਸੀਜਨ ਦਾ ਕੋਟਾ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਦੇਖ ਕੇ ਸਾਰੇ ਹਸਪਤਾਲਾਂ ਵਿੱਚ ਗੰਭੀਰ ਮਰੀਜ਼ਾਂ ਨੂੰ ਚੰਗੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕੋਰੋਨਾ ਵਾਰਿਸ ਮਹਾਮਾਰੀ ਖਿਲਾਫ ਲੜਨ ਦੀ ਲੋੜ ਹੈ, ਨਾ ਕਿ ਇਸ ਤੋਂ ਡਰਨ ਦੀ। ਉਨ੍ਹਾਂ ਸਾਰਿਆਂ ਨੂੰ ਮਿਲ ਕੇ ਕੋਰੋਨਾ ਵਾਇਰਸ ਮਹਾਮਾਰੀ ਖਿਲਾਫ ਲੜਾਈ ਲੜਨ ਦਾ ਸੱਦਾ ਦਿੱਤਾ। ਇਸ ਤਾਲਾਬੰਦੀ ਦੌਰਾਨ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ, ਜਿਸ ਅਧੀਨ ਮਿਊਂਸੀਪਲ ਸੇਵਾਵਾਂ, ਪੁਲਸ, ਫੌਜ, ਕੇਂਦਰੀ ਹਥਿਆਰਬੰਦ ਪੁਲਸ ਬਲ ਦੇ ਵਰਦੀ ਵਾਲੇ ਸਟਾਫ, ਸਿਹਤ, ਬਿਜਲੀ, ਫਾਇਰ ਬ੍ਰਿਗੇਡ ਦੇ ਲੋਕ, ਸਰਕਾਰ ਵੱਲੋਂ ਮਾਨਤਾ ਪ੍ਰਾਪਤ ਮੀਡੀਆ ਕਰਮਚਾਰੀ, ਕੋਵਿਡ-19 ਅਧੀਨ ਕੰਮ ਕਰਦੇ ਸਰਕਾਰੀ ਕਰਮਚਾਰੀਆਂ ਨੂੰ ਤਾਲਾਬੰਦੀ ਤੋਂ ਛੋਟ ਹੋਵੇਗੀ।

ਜਿਹੜੇ ਲੋਕ ਕਿਸੇ ਵੀ ਪ੍ਰੀਖਿਆ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਜਾਂ ਪ੍ਰੀਖਿਆ ਡਿਊਟੀ ਉੱਤੇ ਜਾ ਰਹੇ ਹਨ, ਉਨ੍ਹਾਂ ਨੂੰ ਵੀ ਦਾਖਲਾ ਕਾਰਡ ਦਿਖਾ ਕੇ ਜਾਣ ਦੀ ਆਗਿਆ ਹੋਵੇਗੀ। ਸਿਵਲ ਹਸਪਤਾਲ, ਪਸ਼ੂ ਹਸਪਤਾਲ, ਸਾਰੀਆਂ ਸਬੰਧਤ ਮੈਡੀਕਲ ਸੇਵਾਵਾਂ, ਨਿਰਮਾਣ ਅਤੇ ਵੰਡ ਯੂਨਿਟਾਂ ਨੂੰ ਤਾਲਾਬੰਦੀ ਤੋਂ ਛੋਟ ਦਿੱਤੀ ਜਾਵੇਗੀ। ਜਾਰੀ ਕੀਤੀਆਂ ਗਈਆਂ ਹਦਾਇਤਾਂ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਸਬੰਧਤ ਖੇਤਰਾਂ ਵਿੱਚ ਧਾਰਾ 51 ਤੋਂ 60 ਅਤੇ ਆਫਤ ਪ੍ਰਬੰਧ ਐਕਟ 2005 ਤੋਂ ਇਲਾਵਾ ਆਈ ਪੀ ਸੀ ਦੀ ਧਾਰਾ 51 ਤੋਂ 60 ਅਤੇ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

More News

NRI Post
..
NRI Post
..
NRI Post
..