ਵਿਦਿਆਰਥੀਆਂ ਤੇ ਪੱਤਰਕਾਰਾਂ ਤੋਂ ਭਾਰਤ ਤੋਂ ਅਮਰੀਕਾ ਜਾਣ ਉੱਤੇ ਛੋਟ

by vikramsehajpal

ਵਾਸ਼ਿੰਗਟਨ (ਦੇਵ ਇੰਦਰਜੀਤ) : ਅਮਰੀਕਾ ਨੇ ਕੋਰੋਨਾ ਮਹਾਮਾਰੀ ਦੇ ਗੰਭੀਰ ਸੰਕਟ ਨਾਲ ਜੂਝ ਰਹੇ ਭਾਰਤ ਤੋਂ ਅਜਿਹੇ ਸਾਰੇ ਗੈਰ-ਅਮਰੀਕੀ ਲੋਕਾਂ ਦੇ ਆਪਣੇ ਦੇਸ਼ ਵਿਚ ਦਾਖਲ ਹੋਣ ਉੱਤੇ ਰੋਕ ਲਾ ਦਿੱਤੀ ਹੈ, ਜਿਹੜੇ ਬੀਤੇ 14 ਦਿਨਾਂ ਵਿੱਚ ਭਾਰਤ ਵਿਚ ਰਹੇ ਰਹੇ ਹੋਣ। ਇਹ ਆਦੇਸ਼ 4 ਮਈ ਤੋਂ ਲਾਗੂ ਹੋਇਆ ਹੈ। ਇਸ ਹੁਕਮਵਿੱਚ ਅਮਰੀਕੀ ਨਾਗਰਿਕਾਂ, ਗ੍ਰੀਨ ਕਾਰਡ ਵਾਲਿਆਂ, ਉਨ੍ਹਾਂ ਦੇ ਗੈਰ-ਅਮਰੀਕੀ ਜੀਵਨਸਾਥੀ ਅਤੇ ਬੱਚਿਆਂ ਤੇ ਕੁਝ ਸ਼੍ਰੇਣੀਆਂ ਵਿਚ ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਛੋਟ ਰਹੇਗੀ। ਇਹ ਪਾਬੰਦੀ ਅਗਲੇ ਆਦੇਸ਼ ਤੱਕ ਜਾਰੀ ਰਹੇਗੀ।

ਅਸਲ ਵਿੱਚ ਅਮਰੀਕਾ ਦੀ ਬਾਈਡੇਨ ਸਰਕਾਰ ਨੇ ਇਹ ਫੈਸਲਾ ਭਾਰਤ ਵਿਚ ਵੱਧਦੇ ਜਾਂਦੇ ਕੋਰੋਨਾ ਵਾਇਰਸ ਤੇ ਉਸ ਦੇ ਕੁਝ ਨਵੇਂ ਸਟ੍ਰੇਨਜ਼ ਦੀ ਭਾਰਤ ਵਿਚ ਮੌਜੂਦਗੀ ਕਾਰਨ ਕੀਤਾ ਹੈ। ਇਹ ਆਦੇਸ਼ ਜਾਰੀ ਹੋਣ ਦੇ ਕੁਝ ਘੰਟੇ ਬਾਅਦ ਅਮਰੀਕੀ ਵਿਦੇਸ਼ ਮੰਤਰਾਲਾ ਨੇ ਆਦੇਸ਼ ਜਾਰੀ ਕਰ ਕੇ ਕਿਹਾ ਕਿ ਯਾਤਰਾ ਪਾਬੰਦੀ ਵਿਚ ਛੋਟ ਬ੍ਰਾਜ਼ੀਲ, ਚੀਨ, ਈਰਾਨ ਤੇ ਦੱਖਣੀ ਅਫਰੀਕਾ ਤੋਂ ਆਉਂਦੇ ਯਾਤਰੀਆਂ ਬਾਰੇ ਵੀ ਦਿੱਤੀ ਗਈ ਹੈ।ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਨੇ 26 ਅਪ੍ਰੈਲ ਨੂੰ ਜਾਰੀ ਆਦੇਸ਼ ਵਿਚ ਆਖਿਆ ਸੀ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਐੱਫ-1 ਅਤੇ ਐੱਮ-1 ਵੀਜ਼ਾ ਹੈ ਤੇ ਉਨ੍ਹਾਂ ਦੀਆਂ ਕਲਾਸਾਂ ਇਕ ਅਗਸਤ ਜਾਂ ਉਸ ਤੋਂ ਬਾਅਦ ਸ਼ੁਰੂ ਹੋਣੀਆਂ ਹਨ, ਉਨ੍ਹਾਂ ਨੂੰ ਯਾਤਰਾ ਛੋਟ ਮੰਗਣ ਦੀ ਲੋੜ ਨਹੀਂ ਹੈ। ਕਲਾਸਾਂ ਸ਼ੁਰੂ ਹੋਣ ਤੋਂ ਪਹਿਲੇ 30 ਦਿਨਾਂ ਦੇ ਅੰਦਰ ਉਹ ਅਮਰੀਕਾ ਆ ਸਕਦੇ ਹਨ।

ਪਾਰਲੀਮੈਂਟ ਮੈਂਬਰ ਟਿਮ ਬਰਚੇਟ ਨੇ ਟਵੀਟ ਕਰ ਕਿਹਾ ਕਿ ਭਾਰਤ ਸਾਡਾ ਸਹਿਯੋਗੀ ਹੈ ਅਤੇ ਅਸੀਂ ਉਸ ਉੱਤੇ ਯਾਤਰਾ ਸਬੰਧੀ ਪਾਬੰਦੀਆਂ ਲਾ ਰਹੇ ਹਨ, ਪਰ ਮੈਕਸੀਕੋ ਦੀਆਂ ਸਰਹੱਦਾਂ ਖੁੱਲ੍ਹੀਆਂ ਛੱਡੀਆਂ ਹਨ। ਦੂਸਰੇ ਪਾਸੇ ਭਾਰਤੀ-ਅਮਰੀਕੀ ਪਾਰਲੀਮੈਂਟ ਮੈਂਬਰ ਰੋ ਖੰਨਾ ਨੇ ਯਾਤਰਾ ਪਾਬੰਦੀਆਂ ਨੂੰ ਜਾਇਜ਼ ਦੱਸ ਕੇ ਕਿਹਾਕਿ ਲਾਭ ਤੋਂ ਵੱਧ ਲੋਕ ਦੀਆਂ ਜਿ਼ੰਦਗੀਆਂ ਅਹਿਮ ਹਨ ਅਤੇ ਉਹ ਜਿ਼ੰਦਗੀਆਂ ਨੂੰ ਪਹਿਲ ਦੇ ਰਹੇ ਹਨ।

More News

NRI Post
..
NRI Post
..
NRI Post
..