ਹੁਣ ਪ੍ਰਾਪਰਟੀ ਨਾਲ ਜੁੜੇ ਕੰਮ ਹੋਣਗੇ ਔਨਲਾਈਨ :ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ(ਦੇਵ ਇੰਦਰਜੀਤ) : ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਲਈ ਪ੍ਰਾਪਰਟੀ ਦੇ ਕਾਗਜ਼ਾਤ ਸਣੇ ਤਮਾਮ ਕੰਮ ਲਈ ਆਨਲਾਈਨ ਪੋਰਟਲ ਦੀ ਸ਼ੁਰੂਆਤ ਕੀਤੀ। ਪੁੱਡਾ ਵੱਲੋਂ ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਕੀਤੀ ਗਈ ਹੈ।ਪੇਪਰ ਲੈੱਸ ਕੰਮਕਾਜ ਦੀ ਸ਼ੁਰੂਆਤ ਨਾਲ ਕੰਮ ਸੁਖਾਲਾ ਅਤੇ ਤੇਜ਼ੀ ਨਾਲ ਹੋਵੇਗਾ ਜਿਸ ਵਿੱਚ ਲਾਭਪਾਤਰੀ ਦੇ ਹਸਤਾਖਰ, ਬਾਇਓ ਮੀਟ੍ਰਿਕ ਥੰਬਨੇਲ ਸਣੇ ਸਾਰੇ ਕਾਗਜ਼ਾਤ ਡਿਜੀਟਲ ਹੋਣਗੇ ਜਿਸਦੀ ਜਾਣਕਾਰੀ ਕੈਬਨਿਟ ਦੀ ਬੈਠਕ ਤੋਂ ਪਹਿਲਾਂ ਪ੍ਰਿੰਸੀਪਲ ਸੈਕਟਰੀ ਸਰਵਜੀਤ ਸਿੰਘ ਨੇ ਦਿੱਤੀ।ਪੁੱਡਾ ਅਧਿਕਾਰੀਆਂ ਮੁਤਾਬਿਕ ਜਮੀਨ ਦੇ ਮਾਲਕ ਦੇ ਕਾਗਜ਼ ਯੂਨੀਕ ਪੋਰਟ ’ਚ ਸਰਚ ਕਰਨੇ ਸੁਖਾਲੇ ਹੋਣਗੇ ਤਾਂ ਸਾਰੇ ਵਿਭਾਗ ਨਾਲ ਪੋਰਟਲ ਨਾਲ ਜੋੜਿਆ ਗਿਆ ਹੈ ਜਿਸ ਕਾਰਨ ਕਿਸੇ ਵੀ ਸਿਟੀਜ਼ਨ ਨੂੰ ਸਮੱਸਿਆ ਨਾ ਆਵੇ।

More News

NRI Post
..
NRI Post
..
NRI Post
..