ਗੋਲੀ ਮਾਰ ਕੇ ਕੀਤਾ ਗਿਆ ਇੱਕ ਵਿਅਕਤੀ ਦਾ ਵੈਨਕੂਵਰ ਏਅਰਪੋਰਟ ਦੇ ਬਾਹਰ ਕਤਲ

by vikramsehajpal

ਵੈਨਕੂਵਰ (ਦੇਵ ਇੰਦਰਜੀਤ) : ਐਤਵਾਰ ਦੁਪਹਿਰ ਨੂੰ ਰਿਚਮੰਡ, ਬੀਸੀ ਦੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਦੇ ਮੁੱਖ ਟਰਮੀਨਲ ਦੇ ਬਾਹਰ ਇੱਕ ਵਿਅਕਤੀ ਨੂੰ ਗੋਲੀ ਮਾਰ ਕੇ ਮਾਰੇ ਜਾਣ ਦੇ ਮਾਮਲੇ ਦੀ ਹੋਮੀਸਾਈਡ ਡਿਟੈਕਟਿਵਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਟਵੀਟ ਵਿੱਚ ਇੰਟੇਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਕਤਲ ਦੀ ਪੁਸ਼ਟੀ ਕੀਤੀ ਗਈ। ਬੀਸੀ ਐਮਰਜੰਸੀ ਹੈਲਥ ਸਰਵਿਸਿਜ਼ ਦੇ ਬੁਲਾਰੇ ਨੇ ਆਖਿਆ ਕਿ ਏਅਰਪੋਰਟ ਉੱਤੇ ਮੌਜੂਦ ਬਾਈਸਾਈਕਲ ਪੈਰਾਮੈਡਿਕਸ ਦੁਪਹਿਰੇ 3:00 ਵਜੇ ਤੋਂ ਪਹਿਲਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੇ। ਸ਼ੂਟਿੰਗ ਤੋਂ ਬਾਅਦ ਦੋ ਐੱਬੂਲੈਂਸਾਂ ਵੀ ਏਅਰਪੋਰਟ ਰਵਾਨਾ ਕੀਤੀਆਂ ਗਈਆਂ ਪਰ ਕਿਸੇ ਨੂੰ ਹਸਪਤਾਲ ਨਹੀਂ ਲਿਜਾਇਆ ਗਿਆ।

ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਪੁਲਿਸ ਵੱਲੋਂ ਟੇਪ ਲਾ ਦਿੱਤੀ ਗਈ ਹੈ ਤੇ ਆਲੇ ਦੁਆਲੇ ਨੂੰ ਕਵਰ ਕਰ ਦਿੱਤਾ ਗਿਆ ਹੈ ਤਾਂ ਕਿ ਲੋਕ ਸ਼ੂਟਿੰਗ ਵਾਲੀ ਥਾਂ ਨੂੰ ਨਾ ਵੇਖ ਸਕਣ। ਪੁਲਿਸ ਵੱਲੋਂ ਮਸ਼ਕੂਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕੈਨੇਡਾ ਦੇ ਕਈ ਲਾਈਨ ਸਟੇਸ਼ਨਜ਼ ਤੇ ਏਅਰਪੋਰਟ ਦੇ ਨੇੜੇ ਤੇੜੇ ਦੀਆਂ ਕਈ ਮੇਨ ਰੋਡਜ਼ ਨੂੰ ਬੰਦ ਕਰ ਦਿੱਤਾ ਹੈ।ਮੈਟਰੋ ਵੈਨਕੂਵਰ ਟਰਾਂਜਿ਼ਟ ਪੁਲਿਸ ਨੇ ਦੱਸਿਆ ਕਿ ਸਕਾਇ ਟਰੇਨ ਨੂੰ ਬੰਦ ਕੀਤਾ ਜਾਣਾ ਅਹਿਤਿਆਤਨ ਚੁੱਕਿਆ ਗਿਆ ਕਦਮ ਹੈ।

ਦੁਪਹਿਰੇ 4:00 ਵਜੇ ਸੜਕਾਂ ਉੱਤੇ ਆਵਾਜਾਈ ਮੁੜ ਖੋਲ੍ਹ ਦਿੱਤੀ ਗਈ ਤੇ ਏਅਰਪੋਰਟ ਨੂੰ ਜਾਣ ਵਾਲੀ ਕੈਨੇਡਾ ਲਾਈਨ ਮੁੜ ਸ਼ੁਰੂ ਕਰ ਦਿੱਤੀ ਗਈ। ਏਅਰਪੋਰਟ ਨੇ ਆਖਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਉਹ ਆਰਸੀਐਮਪੀ ਨਾਲ ਰਲ ਕੇ ਕੰਮ ਕਰ ਰਿਹਾ ਹੈ।

More News

NRI Post
..
NRI Post
..
NRI Post
..