ਹਰਿਆਣਾ ‘ਚ ਹੁਣ 17 ਮਈ ਤਕ ਵਧਾਇਆ ਲਾਕਡਾਊਨ

by vikramsehajpal

ਹਰਿਆਣਾ (ਦੇਵ ਇੰਦਰਜੀਤ) : ਹਰਿਆਣਾ ਵਿੱਚ ਨਿਯਮਾਂ ਦੀ ਸਖ਼ਤੀ ਕਰਦੇ ਹੋਏ 11 ਤੋਂ ਵੱਧ ਵਿਅਕਤੀਆਂ ਦੇ ਇਕ ਸਥਾਨ 'ਤੇ ਇਕੱਠੇ ਹੋਣ 'ਤੇ ਪਾਬੰਦੀ ਰਹੇਗੀ ਅਤੇ ਵਿਆਹ ਅਤੇ ਸਸਕਾਰ ਵਿਚ ਵੀ ਸਿਰਫ਼ 11 ਲੋਕਾਂ ਦੇ ਹੀ ਜਾਣ ਦੀ ਮਨਜ਼ੂਰੀ ਹੋਵੇਗੀ। ਇਸ ਦੇ ਨਾਲ ਹੀ ਕੋਈ ਜਲੂਸ, ਕੋਈ ਬਾਰਾਤ ਨਹੀਂ ਨਿਕਲ ਸਕੇਗੀ। ਹਰਿਆਣੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਸੂਬੇ ਵਿਚ 17 ਮਈ ਤਕ ਲਾਕਡਾਊਨ ਵਿਚ ਵਾਧਾ ਕੀਤਾ ਗਿਆ ਹੈ। ਕਿਸੇ ਵੀ ਜਨਤਕ ਜਾਂ ਪਰਿਵਾਰਕ ਪ੍ਰੋਗਰਾਮ ਵਿਚ 11 ਤੋਂ ਵੱਧ ਲੋਕਾਂ ਦਾ ਇਕੱਠੇ ਹੋਣ 'ਤੇ ਰੋਕ ਲਾ ਦਿੱਤੀ ਗਈ ਹੈ। ਵਿਜ ਨੇ ਦੱਸਿਆ ਕਿ ਇਕ ਹਫ਼ਤੇ ਲਈ ਮਹਾਮਾਰੀ ਅਲਰਟ, ਸੁਰੱਖਿਅਤ ਹਰਿਆਣਾ ਐਲਾਨਿਆ ਗਿਆ ਹੈ।

More News

NRI Post
..
NRI Post
..
NRI Post
..