ਕਰੋਨਾ ਮਹਾਮਾਰੀ ਦੇ ਚੱਲਦਿਆ ਸਮਾਜ ਸੇਵੀ ਲੋਕਾਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਮਾਸਕ ਵੰਡੇ ਗਏ

by vikramsehajpal

ਬਰੇਟਾ (ਕਰਨ) : ਕਰੋਨਾ ਮਹਾਮਾਰੀ ਜਿਥੇ ਇਕ ਪਾਸੇ ਆਪਣੇ ਪੈਰ ਪਸਾਰ ਰਹੀ ਹੈ ਉਥੇ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸਨ ਵੱਲੋਂ ਲੋਕਾ ਨੂੰ ਮਹਾਮਾਰੀ ਸਬੰਧੀ ਲੋੜੀਦਿਆ ਵਸਤਾ ਵੰਡੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿਿਦਆ ਐਸ ਐਚ ਓ ਜਸਵੰਤ ਸਿੰਘ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੇ ਚਲਦਿਆ ਲੋਕਾ ਨੂੰ ਇਸ ਮਹਾਮਾਰੀ ਤੋ ਬਚਾਉਣ ਲਈ ਸਮੇ ਸਮੇ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸ਼ਾਸ਼ਨ ਵਲੋ ਲੋਕਾ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਕਰਕੇ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਦਿੱਤੇ ਗਏ ਕਰੋਨਾ ਇਤਿਹਾਤਾ ਦੀ ਪਾਲਣਾ ਨਾ ਕਰਨ ਵਾਲਿਆ ਅਤੇ ਮੂੰਹ ਤੇ ਮਾਸਕ ਨਾ ਲਗਾਉਣ ਵਾਲੇ ਲੋਕਾ ਨੂੰ ਸਥਾਨਕ ਸਮਾਜ ਸੇਵੀ ਲੱਕੀ ਕੁਮਾਰ ਵਲੋ ਸ਼ਹਿਰ ਦੀਆ ਕੈਚੀਆ ਤੇ ਲੋਕਾ ਨੂੰ 500 ਦੇ ਕਰੀਬ ਮਾਸਕ ਵੰਡੇ ਗਏ। ਉਹਨਾ ਕਿਹਾ ਕਿ ਕਰੋਨਾ ਮਹਾਮਾਰੀ ਦੇ ਚਲਦਿਆ ਅਜ ਦੇ ਸਮੇ ਵਿੱਚ ਲੋਕਾ ਨਾਲ ਖੜਨਾ ਅਤੇ ਮਦਦ ਕਰਨਾ ਬਹੁਤ ਵੱਡਾ ਪੁੰਨ ਹੈ। ਇਸ ਮੋਕੇ ਕਮਲਦੀਪ ਪੱਪੂ, ਸੁਖਵਿੰਦਰ ਸ਼ਰਮਾ, ਰਾਮ ਲਾਲ ਸਿੰਘ, ਗੁਰਮੀਤ ਸਿੰਘ, ਦਰਸ਼ਨ ਸਿੰਘ ਆਦਿ ਹਾਜਰ ਸਨ।

ਫੋਟੋ: ਬਰੇਟਾ: ਬਹਾਦਰਪੁਰ ਕੈਚੀਆਂ ਦੇ ਮਾਸਕ ਵੰਡਣ ਸਮੇਂ ਐਸ ਐਚ ਓ ਅਤੇ ਸਮਾਜ ਸੇਵੀ।

More News

NRI Post
..
NRI Post
..
NRI Post
..