ਖ਼ਾਲਸਾ ਨਰਸਿੰਗ ਕਾਲਜ ਵਿਖੇ ਮਨਾਇਆ ਵਿਸ਼ਵ ਨਰਸਿੰਗ ਦਿਵਸ

by vikramsehajpal

ਮਾਨਸਾ (ਆਨ ਆਰ ਆਈ ਮੀਡਿਆ) : ਵਿਸ਼ਵ ਭਰ ਦੇ ਵਿੱਚ ਅੱਜ ਨਰਸਿੰਗ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਦੇ ਖ਼ਾਲਸਾ ਨਰਸਿੰਗ ਡੈਂਟਲ ਐਂਡ ਆਯੁਰਵੈਦਿਕ ਕਾਲਜ ਵਿਖੇ ਵੀ ਨਰਸਿੰਗ ਦਿਵਸ ਚੇਅਰਪਰਸਨ ਮੈਡਮ ਵੀਰਪਾਲ ਕੌਰ ਦੀ ਅਗਵਾਈ ਚ ਮਨਾਇਆ ਗਿਆ ਇਸ ਮੌਕੇ ਨਰਸਿਜ਼ ਵੱਲੋਂ ਕੇਕ ਕੱਟ ਕੇ ਨਰਸਿੰਗ ਦਿਵਸ ਮਨਾਇਆ ਗਿਆ

ਇਸ ਮੌਕੇ ਡਾ ਵੀਰਪਾਲ ਕੌਰ ਡਾ ਨਵੀਨ ਅਤੇ ਨਰਸਿਜ਼ ਕਮਲਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਨਰਸਿਜ਼ ਵੱਲੋਂ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ ਜਿਸਦੇ ਤਹਿਤ ਅੱਜ ਵੀ ਕੋਵਿਡ 19 ਦੇ ਦੌਰਾਨ ਵੀ ਉਹ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੇਵਾ ਕਰ ਰਹੀਆਂ ਉਨ੍ਹਾਂ ਦੱਸਿਆ ਕਿ ਅੱਜ ਕਾਲਜ ਵਿਖੇ ਵੀ ਕੋਰੋਨਾ ਮਹਾਂਮਾਰੀ ਦੀਆਂ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੇ ਤਹਿਤ ਸੋਸ਼ਲ ਡਿਸਟੈਂਸ ਰੱਖਦੇ ਹੋਏ ਨਰਸਿੰਗ ਦਿਵਸ ਮਨਾਇਆ ਹੈ ਉਨ੍ਹਾਂ ਇਹ ਵੀ ਦੱਸਿਆ ਕਿ ਅੱਜ ਨਰਸਿੰਗ ਦਿਵਸ ਮੌਕੇ ਕਾਲਜ ਦੇ ਵਿਚ ਕੋਰੋਨਾ ਵੈਕਸੀਨ ਵੀ ਲਗਾਈ ਗਈ ਹੈ ਉੱਥੇ ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਦੀ ਵੈਕਸੀਨੇਸ਼ਨ ਜ਼ਰੂਰ ਕਰਵਾਓ ਤਾਂ ਕਿ ਅਸੀਂ ਅੱਜ ਇਸ ਮਹਾਂਮਾਰੀ ਤੋਂ ਬਚ ਸਕੀਏ

More News

NRI Post
..
NRI Post
..
NRI Post
..