ਲੁਧਿਆਣਾ ‘ਚ ਬ੍ਲੈਕ ਫੰਗਸ ਨਾਲ ਹੁਣ ਤਕ 5 ਮੌਤ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਸਿਹਤ ਅਧਿਕਾਰੀਆਂ ਅਨੁਸਾਰ ਜ਼ਿਲ੍ਹੇ ਵਿਚ ਬਲੈਕ ਫੰਗਸ ਨਾਲ ਇਹ 5ਵੀਂ ਮੌਤ ਹੈ। ਵਰਤਮਾਨ ਸਮੇਂ ਵਿਚ ਸੀ. ਐੱਮ. ਸੀ. ਹਸਪਤਾਲ ਵਿਚ 5, ਦੀਪ ਹਸਪਤਾਲ ਵਿਚ 5, ਡੀ. ਐੱਮ. ਸੀ. ਵਿਚ 31, ਸਿਵਲ ਵਿਚ 4, ਐੱਸ. ਪੀ. ਐੱਸ. ਵਿਚ 5 ਅਤੇ ਇਕ-ਇਕ ਮਰੀਜ਼ ਫੋਰਟਿਸ ਅਤੇ ਓਸਵਾਲ ਹਸਪਤਾਲ ’ਚ ਦਾਖ਼ਲ ਹਨ।

ਲੁਧਿਆਣਾ ਜ਼ਿਲ੍ਹੇ ਅੰਦਰ ਬਲੈਕ ਫੰਗਸ ਨੇ ਇਸ ਸਮੇਂ ਪੂਰੀ ਤੜਥੱਲੀ ਮਚਾਈ ਹੋਈ ਹੈ। ਸਥਾਨਕ ਸਿਵਲ ਹਸਪਤਾਲ ’ਚ ਬਲੈਕ ਫੰਗਸ ਤੋਂ ਪੀੜਤ ਇਕ ਹੋਰ ਜਨਾਨੀ ਦੀ ਮੌਤ ਹੋ ਗਈ। 63 ਸਾਲਾ ਮ੍ਰਿਤਕ ਜਨਾਨੀ ਸਿਵਲ ਹਸਪਤਾਲ ਵਿਚ ਦਾਖ਼ਲ ਸੀ। 12 ਮਈ ਨੂੰ ਉਸ ਦਾ ਕੋਵਿਡ-19 ਦਾ ਟੈਸਟ ਪਾਜ਼ੇਟਿਵ ਆਇਆ ਸੀ, ਜ਼ਿਲ੍ਹਾ ਐਪਡੇਮਿਓਲਾਜਿਸਟ ਡਾ. ਰਮੇਸ਼ ਭਗਤ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਪਰੋਕਤ ਜਨਾਨੀ ਬਲੈਕ ਫੰਗਸ ਤੋਂ ਪੀੜਤ ਸੀ, ਉਸ ਦੀ ਮੌਤ ਹੋ ਗਈ।

More News

NRI Post
..
NRI Post
..
NRI Post
..