ਸਾਰੇ ਦੇਸ਼ਾ ਨੂੰ ਮਿਲਕੇ ਹਰਾਨਾ ਹੋਵੇਗਾ ਕੋਰੋਨਾ ਨੂੰ : ਐਂਟੋਨੀਓ ਗੁਟੇਰੇਸ

by vikramsehajpal

ਸੰਯੁਕਤ ਰਾਸ਼ਟਰ (ਦੇਵ ਇੰਦਰਜੀਤ) : ਸੰਯੁਕਤ ਰਾਸ਼ਟਰ ਦੇ ਮੁਖੀ ਨੇ ਜੀ-20 ਟਾਸਕ ਫੋਰਸ ਦੇ ਲਈ ਅਪੀਲ ਦੋਹਰਾਉਂਦੇ ਹੋਏ ਕਿਹਾ ਕਿ ਇਹ ਵੈਕਸੀਨ ਉਤਪਾਦਨ ਸਮਰੱਥਾ ਵਾਲੇ ਸਾਰੇ ਦੇਸ਼, ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ),ਤੇ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੂੰ ਇਕਜੁਟ ਕਰਦਾ ਹੈ। ਇਸ ਲਈ ਟਾਸਕ ਫੋਰਸ ਦਾ ਟੀਚਾ ਸਾਰੇ ਬਦਲਾਅ ਨੂੰ ਜਾਨਣ ਤੋਂ ਬਾਅਦ ਡਬਲ ਮੈਨੂਫੈਕਚਰਿੰਗ ਹੋਣਾ ਚਾਹੀਦਾ ਹੈ।

ਕੋਰੋਨਾ ਮਹਾਮਾਰੀ ਨਾਲ ਨਿਪਟਨ ਨੂੰ ਲੈ ਕੇ ਸੰਯੁਕਤ ਰਾਸ਼ਟਰੀ ਮਹਾ ਸਕੱਤਰ ਦਾ ਤਾਜ਼ਾ ਬਿਆਨ ਸਾਹਮਣੇ ਆਇਆ ਹੈ। ਐਨਤੋਨੀਓ ਗੁਟਰਰੇਸ ਨੇ ਕਿਹਾ ਕਿ ਇਕ ਸਮੇਂ ’ਚ ਇਕ ਦੇਸ਼ ਇਸ ਮਹਾਮਾਰੀ ਨੂੰ ਨਹੀਂ ਹਰਾ ਸਕਦਾ, ਇਸ ਨਾਲ ਲੜਨ ਲਈ ਸਾਰੇ ਦੇਸ਼ਾਂ ਨੂੰ ਇਕਜੁਟ ਹੋਣਾ ਪਵੇਗਾ। ਜਿਨੇਵਾ ’ਚ ਸੋਮਵਾਰ ਨੂੰ ਵਿਸ਼ਵ ਸਿਹਤ ਸਭਾ ’ਚ ਇਕ ਵੀਡੀਓ ਸੰਦੇਸ਼ ਰਾਹੀਂ ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਆਗੂਆਂ ਨੂੰ ਟੀਕਾ ਤੇ ਹੋਰ ਜ਼ਰੂਰਤ ਵਸਤੂਆਂ ਪਹੁੰਚਾਉਣ ਲਈ ਵਿਸ਼ਵ ਯੋਜਨਾ ਦੇ ਨਾਲ ਜ਼ਰੂਰੀ ਕਦਮ ਚੁੱਕੇ ਜਾਣੇ ਚਾਹੀਦੀ ਹਨ। ਨਾਲ ਹੀ ਕੋਰੋਨਾ ਟੈਸਟ ਤੇ ਇਲਾਜ ਲਈ ਵੀ ਇਕਜੁਟ ਹੋ ਕੇ ਕੰਮ ਕਰਨਾ ਚਾਹੀਦਾ ਹੈ ਤੇ ਤਾਂ ਹੀ ਇਸ ਮਹਾਮਾਰੀ ਨੂੰ ਹਰਾਇਆ ਜਾ ਸਕਦਾ ਹੈ।

More News

NRI Post
..
NRI Post
..
NRI Post
..