ਮਾਨਸਾ (ਆਨ ਆਰ ਆਈ ਮੀਡਿਆ) : ਆਮ ਆਦਮੀ ਪਾਰਟੀ ਵੱਲੋਂ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਡਾਕਟਰੀ ਸਹਾਇਤਾ ਦੇਣ ਲਈ ' ਆਪ ਦਾ ਡਾਕਟਰ' ਮੁਹਿੰਮ ਦਾ ਅਗਾਜ਼ ਕੀਤਾ ਹੈ ਬੁੱਧ ਰਾਮ ਐਮ ਐਲ ਏ ਬੁਢਲਾਡਾ ਤੇ ਜਿਲਾ ਪ੍ਰਧਾਨ ਚਰਨਜੀਤ ਸਿੰਘ ਅੱਕਾਵਾਲੀ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਨੇ ਪੰਜਾਬ ਪੱਧਰ ਦਾ ਇਕ ਹੈਲਪਲਾਈਨ ਨੰਬਰ 7827275743
ਜਾਰੀ ਕੀਤਾ ਗਿਆ ਜਿਸ ਤੇ ਸੰਪਰਕ ਕਰਕੇ ਕੋਈ ਵੀ ਵਿਅਕਤੀ ਕਰੋਨਾ ਵਾਇਰਸ ਤੋਂ ਬਲੈਕ ਫੰਗਸ ਦੇ ਬਚਾਅ 'ਤੇ ਇਲਾਜ ਸਬੰਧੀ ਜਾਂ ਬਿਮਾਰੀ ਸਬੰਧੀ ਕੋਈ ਵੀ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਪਾਰਟੀ ਆਗੂਆਂ ਨੇ ਦੱਸਿਆ ਕਿ ਲੋਕ ਆਪ ਦੇ ਮੈਡੀਕਲ ਵਿੰਗ ਵੱਲੋਂ ਜਾਰੀ ਸਹਾਇਤਾ ਨੰਬਰ 'ਤੇ ਕਾਲ ਕਰਕੇ ਮਾਹਿਰ ਡਾਕਟਰਾਂ ਕੋਲੋ ਕਰੋਨਾ ਮਹਾਮਾਰੀ ਤੇ ਬਲੈਕ ਫੰਗਸ ਤੋ ਬਚਾਅ ਤੇ ਇਲਾਜ ਜਾਣਕਾਰੀ ਅਤੇ ਮੱਦਦ ਲੈ ਸਕਦੇ ਹਨ। ਆਗੂਆਂ ਨੇ ਆਖਿਆ ਕਿ ਪੰਜਾਬ ਤੇ ਕੇਦਰ ਸਰਕਾਰ ਕਰੋਨਾ ਕਾਲ ਦੌਰਾਨ ਲੋਕਾਂ ਨੂੰ ਵੈਕਸੀਨ ਲਾੳੁਣ ਨੂੰ ਲੈ ਕੇ ਗਭੀਰ ਨਹੀ, ਕਿਉਂਕਿ ਸੂਬੇ 'ਚ ਵੈਕਸੀਨ ਦੀ ਕਾਫ਼ੀ ਘਾਟ ਹੈ।ਅਠਾਰਾਂ ਸਾਲ ਤੋਂ ਉੱਪਰ ਅਜੇ ਵੈਕਸੀਨ ਸੁਰੂ ਤੱਕ ਨਹੀ ਕੀਤੀ ਗਈ । ਉਨ੍ਹਾਂ ਸਰਕਾਰਾਂ ਨੂੰ ਸਵਾਲ ਕੀਤਾ ਕਿ ਬਿਨਾ ਵੈਕਸੀਨ ਤੋਂ ਲੋਕਾਂ ਨੂੰ ਕਿਵੇ ਬਚਾਇਆ ਜਾ ਸਕਦਾ ਹੈ। ਅੱਜ ਹਸਪਤਾਲਾਂ ਵਿੱਚ ਲੋਕਾਂ ਦੀ ਛਿੱਲ ਲਾਹੀ ਜਾ ਰਹੀ ਹੈ ਕੈਪਟਨ ਸਰਕਾਰ ਨੇ ਹਸਪਤਾਲਾਂ ਤੇ ਕਾਲਾ ਬਜ਼ਾਰੀ ਕਰਨ ਦੀ ਖੁੱਲ ਦੇਕੇ ਲੋਕਾਂ ਨੂੰ ਬਲੈਕ ਚ ਦਸ ਦਸ ਗੁਣਾਂ ਭਾਅ ਤੇ ਟੀਕੇ ਤੇ ਦਵਾਈਆਂ ਖਰੀਦਣ ਲਈ ਮਜ਼ਬੂਰ ਕਰ ਦਿੱਤਾ । ਆਮ ਲੋਕਾਂ ਜਮੀਨਾਂ, ਪਸ਼ੂ ,ਗਹਿਣੇ ਵੇਚਕੇ ਪੈਸੇ ਹਸਪਾਤਲਾਂ ਤੇ ਦਵਾਈਆਂ ਵਾਲਿਅਾਂ ਨੂੰ ਦੇ ਰਹੇ ਹਨ ਕੈਪਟਨ ਸਰਕਾਰ ਦੇ ਮੰਤਰੀ ਤੇ ਅਧਿਕਾਰੀ ਦਵਾਈ ਮਾਫੀਆ ਤੇ ਹਸਪਤਾਲ ਲੁੱਟ ਨੂੰ ਅੱਖਾਂ ਬੰਦ ਕਰਕੇ ਵੇਖ ਰਹੇ ਹਨ । ਬਲੈਕ ਫੰਗਸ ਬਿਮਾਰੀ ਦੀ ਰੋਕਥਾਮ ਲਈ ਲੱਗਣ ਵਾਲੇ ਟੀਕੇ ਮਰੀਜ਼ਾ ਨੂੰ ਮਿਲ ਹੀ ਨਹੀਂ.ਰਹੇ ਵਾਰਿਸ ਟੀਕੇ ਲੈਣ ਲਈ ਲੇਲੜੀਆਂ ਕੱਡ ਰਹੇ ਨੇ ਹਾਂ ਉਹੀ ਟੀਕੇ ਵੀਹ ਵੀਹ ਗੁਣਾਂ ਕੀਮਤ ਤੇ ਦਲਾਲ ਸਰੇਆਮ ਵੇਚ ਰਹੇ ਨੇ ਬੁੱਧ ਰਾਮ ਤੇ ਅੱਕਾਂਵਾਲੀ ਨੇ ਕਿਹਾ ਕਿ ਜੋ ਹੋ ਰਿਹਾ ਹੈ ਸਰਕਾਰ ਦੀ ਤੇ ਅਧਿਕਾਰੀਅਾਂ ਦੀ ਮਿਲੀਭੁਗਤ ਨਾਲ ਚੱਲ ਰਿਹਾ ਹੈ। ਸਰਕਾਰ ਨੇ ਕਰੋਨਾ ਤੇ ਫੰਗਸ ਕਾਲ ਦੌਰਾਨ ਮੱਦਦ ਤਾਂ ਕੀ ਕਰਨੀ ਸਗੋਂ ਮਰੀਜ਼ਾ ਦੀ ਦਿਨ ਦਿਹਾੜੇ ਹੋ ਰਹੀ ਲੁੱਟ ਨੂੰ ਸ਼ਰੇਆਮ ਵੇਖ ਰਹੀ ਹੈ ਲੋਕ ਲਾਵਾਰਸ ਹੋਏ ਤੜਫ ਤੜਫ ਦਮ ਤੌੜ ਰਹੇ ਨੇ ਤੇ ਅਾਰਥਿਕ ਤੌਰ ਤੇ ਦੀਵਾਲੀਆਂ ਹੋ ਰਹੇ ਨੇ ਏਸ ਮੋਕੇ ਉਨਾਂ ਨਾਲ ਹਰਜੀਵਨ ਵਰੇ ਤੇ ਹਰਬੰਸ ਸਰਮਾਂ ਵੀ ਹਾਜ਼ਿਰ ਸਨ ।
by vikramsehajpal
Jaskamal Singh
Jaskamal Singh