ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਨੌਜਵਾਨ ਨੇ ਮਾਰਿਆ ਥੱਪੜ ਵੀਡੀਓ ਹੋਈ ਵਾਇਰਲ

by vikramsehajpal

ਫਰਾਂਸ (ਦੇਵ ਇੰਦਰਜੀਤ) : ਟਵਿੱਟਰ 'ਤੇ ਪ੍ਰਸਾਰਿਤ ਇਕ ਵੀਡੀਓ ਕਲਿੱਪ 'ਚ ਹਰੇ ਰੰਗ ਦੀ ਟੀ-ਸ਼ਰਟ, ਐਨਕਾਂ ਤੇ ਫੇਸ ਮਾਸਕ ਨਾਲ 'ਡਾਊਨ ਵਿਦ ਮੈਕਰੋਨੀਆ' ਚੀਕਦੇ ਹੋਏ ਤੇ ਫਿਰ ਇਕ ਥੱਪੜ ਮਾਰਦੇ ਹੋਏ ਦਿਖਾਇਆ ਗਿਆ ਹੈ। ਮੈਕਰਾਨ ਦੇ ਸੁਰੱਖਿਆ ਦਲ ਨੇ ਤੁਰੰਤ ਹੀ ਹਰਕਤ 'ਚ ਆਉਂਦੇ ਹੋਏ ਉਸ ਵਿਅਕਤੀ ਨੂੰ ਜ਼ਮੀਨ 'ਤੇ ਖਿੱਚ ਲਿਆ ਤੇ ਮੈਕਰਾਨ ਨੂੰ ਉਸ ਤੋਂ ਦੂਰ ਲੈ ਗਏ। ਮੈਕਰਾਨ ਦੇ ਸੁਰੱਖਿਆ ਦਲ ਨੇ ਪੁਸ਼ਟੀ ਕੀਤੀ ਹੈ ਕਿ ਇਕ ਵਿਅਕਤੀ ਨੇ ਮੈਕਰਾਨ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰਾਨ ਨੂੰ ਥੱਪੜ ਮਾਰਨ ਦੇ ਦੋਸ਼ 'ਚ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਮੰਗਲਵਾਰ ਨੂੰ ਬੀਐਫਐਮ ਟੀਵੀ ਤੇ ਆਰਐਮਸੀ ਰੇਡਿਓ ਨੇ ਦੱਸਿਆ ਕਿ ਰਾਸ਼ਟਰਪਤੀ ਨੂੰ ਦੱਖਣੀ ਪੂਰਬੀ ਫਰਾਂਸ ਦੇ ਡ੍ਰੋਮ ਖੇਤਰ 'ਚ ਭੀੜ ਨਾਲ ਵਾਕਆਊਟ ਸੈਸ਼ਨ ਦੌਰਾਨ ਇਕ ਵਿਅਕਤੀ ਨੇ ਥੱਪੜ ਮਾਰਿਆ ਸੀ।

More News

NRI Post
..
NRI Post
..
NRI Post
..