ਪੱਲੇਦਾਰਾਂ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਦੇ ਨਾਮ ਰਾਜਾ ਵੜਿੰਗ ਨੂੰ ਦਿੱਤਾ ਮੰਗ ਪੱਤਰ

by vikramsehajpal

ਬੁਢਲਾਡਾ (ਕਰਨ) : ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਦੇ ਸੀਨੀਅਰ ਆਗੂ ਸੱਤਪਾਲ ਸਿੰਘ ਮੂਲੇਵਾਲਾ ਨੇ ਕਿਹਾ ਕਿ ਯੂਨੀਅਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਾਰਟੀ ਨਾਲ ਚੱਟਾਨ ਵਾਂਗ ਖੜ਼੍ਹੀ ਹੈ ਜਿਵੇਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਸਮੇਂ ਸਮੇਂ ਤੇ ਯੂਨੀਅਨ ਨਾਲ ਖੜ੍ਹਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਫੂਡ ਏਜੰਸੀਆਂ ਵਿੱਚ ਦੀ 75 ਫੀਸਦੀ ਅੱਵਜ਼ ਲੇਬਰ ਰੇਟ ਦੀ ਥਾਂ ਤੇ ਟਰਾਸਪੋਰਟ ਦੇ ਬਰਾਬਰ 120 ਫੀਸਦੀ ਕੀਤਾ ਜਾਵੇ। ਸੂਬੇ ਦੀਆਂ ਫੂਡ ਏਜੰਸੀਆਂ ਵਿੱਚ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਟੈਡਰ ਪ੍ਰਕਿਿਰਆ ਦੇ ਤਹਿਤ ਲੇਬਰ ਦਾ ਟੈਡਰ ਸੰਬੰਧਤ ਲੰਮੇ ਸਮੇਂ ਤੋਂ ਕੰਮ ਕਰਦੇ ਪੱਲੇਦਾਰਾਂ ਨੂੰ ਹੀ ਦਿੱਤੇ ਜਾਣ। ਉਨ੍ਹਾਂ ਮੰਗ ਕੀਤੀ ਕਿ ਈ ਪੀ ਐਫ ਦਾ ਅੱਧਾ ਹਿੱਸਾ ਪੰਜਾਬ ਸਰਕਾਰ ਭਰਨ ਲਈ ਪਾਬੰਦ ਹੋਵੇ। ਈ ਐਸ ਆਈ ਦੇ ਤਹਿਤ ਗੁਦਾਮਾ ਵਿੱਚ ਡਿਸਪੈਸਰੀ ਦਾ ਪ੍ਰਬੰਧ ਹੋਵੇ। ਪੀਣਯੋਗ ਪਾਣੀ, ਘੱਟੋ ਘੱਟ ਇੱਕ ਲੱਖ ਰੁਪਏ ਦਾ ਬੀਮੇ ਦੀ ਮੰਗ ਕੀਤੀ ਗਈ ਹੈ। ਇਸ ਮੋਕੇ ਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੱਲੇਦਾਰ ਯੂਨੀਅਨ ਦੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਯੂਨੀਅਨ ਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਨੇ ਨਾਲ ਨਿੱਜੀ ਰੂਪ ਵਿੱਚ ਮਿਲ ਕੇ ਉਨ੍ਹਾਂ ਦੀ ਆਵਾਜ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਪੱਲੇਦਾਰ ਕਾਂਗਰਸ ਦੀ ਰੀੜ ਦੀ ਹੱਡੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਵਰਗ ਦੇ ਹਿੱਤਾ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਪੰਜਾਬ ਸਰਕਾਰ ਵੱਲੋਂ ਲਿਆਦਿਆਂ ਗਈਆ ਸੈਕੜੇ ਯੌਜਨਾਵਾਂ ਦਾ ਲਾਭ ਪ੍ਰਾਪਤ ਕਰ ਰਿਹਾ ਹੈ। ਜਿਨ੍ਹਾਂ ਵਿੱਚ ਦਲਿਤ, ਵਿਿਦਆਰਥੀ, ਔਰਤ, ਬੱਚੇ, ਅਪੰਗ, ਵਪਾਰੀ, ਮਜਦੂਰ, ਕਿਸਾਨ ਆਦਿ ਸ਼ਾਮਿਲ ਹਨ। ਵਫਦ ਵਿੱਚ ਸ਼ਿੰਦਰਪਾਲ ਸਿੰਘ, ਜਰਨੈਲ ਸਿੰਘ ਖਾਲਸਾ ਆਦਿ ਹਾਜ਼ਰ ਸਨ।
ਫੋਟੋ: ਬੁਢਲਾਡਾ: ਵਿਧਾਨ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਰਾਜਾ ਵੜਿੰਗ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੰਦੇ ਹੋਏ ਪੱਲੇਦਾਰ ਯੂਨੀਅਨ ਦੇ ਆਗੂ।