ਨੰਗਲ ‘ਚ ਪੀਓ-ਧੀ ਦਾ ਰਿਸ਼ਤਾ ਸ਼ਰਮਸਾਰ 17 ਸਾਲ ਦੀ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ

by vikramsehajpal

ਨੰਗਲ (ਦੇਵ ਇੰਦਰਜੀਤ) : ਥਾਣਾ ਮੁਖੀ ਇੰਸਪੈਕਟਰ ਪਵਨ ਚੌਧਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 17 ਸਾਲ ਦੀ ਨਾਬਾਲਗ ਕੁੜੀ ਨੇ ਦੱਸਿਆ ਹੈ ਕਿ ਉਸ ਦਾ ਪਿਓ ਬੀਤੇ ਤਿੰਨ ਸਾਲਾਂ ਤੋਂ ਉਸ ਦੇ ਨਾਲ ਜਬਰ-ਜ਼ਿਨਾਹ ਕਰਦਾ ਆ ਰਿਹਾ ਹੈ। ਉਸ ਦੇ ਪਿਓ ਨੇ ਇਕ ਹੋਰ ਨੌਜਵਾਨ ਨਾਲ ਵੀ ਕਥਿਤ ਤੌਰ ’ਤੇ ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ। ਕਿਸੇ ਨੂੰ ਦੱਸਣ ’ਤੇ ਉਸ ਨੂੰ, ਉਸ ਦੀ ਮਾਤਾ, ਭਰਾ ਅਤੇ ਭੈਣ ਨੂੰ ਮਾਰ ਦੇਣ ਦੀ ਧਮਕੀ ਵੀ ਦਿੱਤੀ ਗਈ, ਜਿਸ ਕਾਰਨ ਉਹ ਚੁੱਪ ਰਹੀ।

ਉੱਪ-ਮੰਡਲ ਨੰਗਲ ਦੇ ਇਕ ਪਿੰਡ ’ਚ ਰਿਸ਼ਤਿਆਂ ਨੂੰ ਤਾਰ- ਤਾਰ ਕਰ ਦੇਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਕਲਯੁਗੀ ਪਿਓ ਆਪਣੀ ਨਾਬਾਲਗ ਧੀ ਨਾਲ ਖੁਦ ਤਾਂ ਮੂੰਹ ਕਾਲਾ ਕਰਦਾ ਹੀ ਰਿਹਾ, ਨਾਲ ਹੀ ਉਸ ਨੇ ਧੀ ਨੂੰ ਜਲੰਧਰ ’ਚ ਵੀ ਇਕ ਨੌਜਵਾਨ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ। ਨੰਗਲ ਪੁਲਸ ਨੇ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਕੁੜੀ ਦੇ ਪਿਓ ਨੂੰ ਹਿਰਾਸਤ ’ਚ ਲੈ ਲਿਆ ਹੈ।

ਕੁੜੀ ਨੇ ਦੱਸਿਆ ਕਿ ਉਸ ਦਾ ਪਿਓ ਇਕ ਵਾਰ ਨੌਕਰੀ ਦਿਵਾਉਣ ਦੇ ਬਹਾਨੇ ਉਸ ਨੂੰ ਜਲੰਧਰ ਲੈ ਗਿਆ। ਇਥੇ ਇਕ ਨੌਜਵਾਨ ਦੇ ਨਾਲ ਨਾ ਚਾਹੁੰਦੇ ਹੋਏ ਵੀ ਸਰੀਰਕ ਸੰਬੰਧ ਬਣਾਉਣ ਨੂੰ ਮਜਬੂਰ ਕੀਤਾ ਅਤੇ ਇਸ ਦੌਰਾਨ ਉਸ ਦੀ ਇਕ ਵੀਡੀਓ ਵੀ ਬਣਾ ਲਈ ਅਤੇ ਉਸ ਦੇ ਰਾਹੀਂ ਉਸ ਦਾ ਪਿਓ ਉਸ ਨੂੰ ਬਲੈਕਮੇਲ ਕਰਕੇ ਉਸ ਕੋਲੋ ਸਰੀਰਕ ਸੰਬੰਧ ਬਣਾਉਂਦਾ ਰਿਹਾ। ਤੰਗ ਆ ਕੇ ਉਸ ਨੇ ਆਪਣੀ ਮਾਤਾ ਅਤੇ ਭੈਣ ਨੂੰ ਹੱਡਬੀਤੀ ਦੱਸ ਦਿੱਤੀ ਅਤੇ ਉਸ ਦੀ ਮਾਤਾ ਨੇ ਜਦੋਂ ਉਸ ਦੇ ਪਿਓ ਦੇ ਸਾਹਮਣੇ ਇਸ ਘਿਣੌਨੀ ਹਰਕਤ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਮਾਤਾ ਨੂੰ ਕੁੱਟ ਕੇ ਘਰੋਂ ਬਾਹਰ ਕੱਢ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਪੀੜਤਾ ਦੇ ਪਿਓ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

More News

NRI Post
..
NRI Post
..
NRI Post
..