18 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਤੇ 10 ਫੀਸਦੀ ਟਿਕਟ ਤੇ ਛੋਟ…!

by vikramsehajpal

ਦਿੱਲੀ (ਦੇਵ ਇੰਦਰਜੀਤ) : ਆਫਰ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ ਦੇ ਨਾਲ-ਨਾਲ ਬੋਰਡਿੰਗ ਗੇਟ ’ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਰੋਨਾ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਹ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ / ਬੋਰਡਿੰਗ ਗੇਟ ’ਤੇ Arogya Setu Mobile Application ’ਤੇ ਵੈਕਸੀਨੇਸ਼ਨ ਨੂੰ ਲੈ ਕੇ ਸਟੇਟਸ ਦਿਖਾਉਣਾ ਪਵੇਗਾ। Indigo ਦੇ ਮੁੱਖ ਰਣਨੀਤੀ ਤੇ ਮਾਲੀਆ ਅਧਿਕਾਰੀ ਸੰਜੇ ਕੁਮਾਰ ਨੇ ਕਿਹਾ ਕਿ ਦੇਸ਼ ’ਚ ਸਭ ਤੋਂ ਵੱਡੀ ਏਅਰਲਾਈਨ ਹੋਣ ਦੇ ਨਾਤੇ, ਸਾਨੂੰ ਲਗਦਾ ਹੈ ਕਿ ਇਸ ਟੀਚੇ ਲਈ ਵੱਧ ਤੋਂ ਵੱਧ ਲੋਕਾਂ ਨੂੰ ਉਤਸ਼ਾਹਿਤ ਕਰ ਕੇ ਰਾਸ਼ਟਰੀ ਟੀਕਾਕਰਨ ਮੁਹਿੰਮ ’ਚ ਯੋਗਦਾਨ ਦੇਣੀ ਜ਼ਿੰਮੇਵਾਰੀ ਹੈ।

ਕੋਰੋਨਾ ਟੀਕਾਕਰਨ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਪ੍ਰਾਈਵੇਟ ਕੰਪਨੀਆਂ ਤੇ ਵੱਡੇ ਬ੍ਰਾਂਡ ਉਪਭੋਗਤਾਵਾਂ (Brands Consumers ) ਨੂੰ ਤਰ੍ਹਾਂ-ਤਰ੍ਹਾਂ ਦੇ ਆਫਰ ਦੇ ਰਹੀਆਂ ਹਨ। ਇਸ ਦੌਰਾਨ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ indigo ਨੇ ਵੀ ਇਕ ਪਹਿਲ ਕੀਤੀ ਹੈ। ਇਕ ਬਿਆਨ ਅਨੁਸਾਰ indigo ਬੁੱਧਵਾਰ ਤੋਂ ਉਨ੍ਹਾਂ ਸਾਰੇ ਯਾਤਰੀਆਂ ਨੂੰ 10 ਫ਼ੀਸਦੀ ਦੀ ਛੋਟ ਦੇਵੇਗੀ, ਜਿਨ੍ਹਾਂ ਨੇ ਕੋਰੋਨਾ ਵੈਕਸੀਨ ਦੀ ਘੱਟ ਤੋਂ ਘੱਟ ਇਕ ਡੋਜ਼ ਲੈ ਲਈ ਹੈ। ਇਹ ਛੋਟ ਬੇਸ ਫੇਅਰ ’ਤੇ ਦਿੱਤੀ ਜਾਵੇਗੀ ਤੇ ਇਸ ਆਫਰ ਦੇ ਤਹਿਤ ਸਿਰਫ਼ limited inventory ਉਪਲੱਬਧ ਹੈ।

ਏਅਰਲਾਈਨ ਨੇ ਬਿਆਨ ’ਚ ਕਿਹਾ ਕਿ ਇਹ ਆਫਰ ਸਿਰਫ਼ 18 ਸਾਲ ਤੇ ਉਸ ਤੋਂ ਵੱਧ ਉਮਰ ਦੇ ਯਾਤਰੀਆਂ ਦੇ ਲਈ ਉਪਲੱਬਧ ਹੈ, ਜੋ ਕੋਰੋਨਾ ਟੀਕਾਕਰਨ ਕਰਾ ਚੁੱਕੇ ਹਨ ਜਾਂ ਇਕ ਡੋਜ਼ ਲੈ ਚੁੱਕੇ ਹਨ। ਇਸ ਤੋਂ ਇਲਾਵਾ ਬੁਕਿੰਗ ਦੇ ਸਮੇਂ ਪੈਸੇਂਜਰ ਨੂੰ ਭਾਰਤ ’ਚ ਹੋਣਾ ਵੀ ਜ਼ਰੂਰੀ ਹੈ।

ਆਫਰ ਦਾ ਲਾਭ ਚੁੱਕਣ ਲਈ ਯਾਤਰੀਆਂ ਨੂੰ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ ਦੇ ਨਾਲ-ਨਾਲ ਬੋਰਡਿੰਗ ਗੇਟ ’ਤੇ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ ਕੋਰੋਨਾ ਟੀਕਾਕਰਨ ਪ੍ਰਮਾਣ ਪੱਤਰ ਦਿਖਾਉਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਉਹ ਹਵਾਈ ਅੱਡੇ ਦੇ ਚੇਕ-ਇਨ ਕਾਊਂਟਰ / ਬੋਰਡਿੰਗ ਗੇਟ ’ਤੇ Arogya Setu Mobile Application ’ਤੇ ਵੈਕਸੀਨੇਸ਼ਨ ਨੂੰ ਲੈ ਕੇ ਸਟੇਟਸ ਦਿਖਾਉਣਾ ਪਵੇਗਾ।

More News

NRI Post
..
NRI Post
..
NRI Post
..