5 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਕੈਨੇਡੀਅਨ ਅਧਿਕਾਰੀਆਂ ਦੀ ਹਿਰਾਸਤ 'ਚ ਚਲ ਰਹੀ ਚੀਨੀ ਕੰਪਨੀ ਹੁਆਵੇਇ ਦੀ ਸੀਐੱਫਓ ਮੇਂਗ ਵੈਨਜ਼ਾਉ ਨੇ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਦੇ ਅਧਿਕਾਰੀਆਂ ਵਿਰੁੱਧ ਪਰਚਾ ਦਰਜ ਕਰਵਾਇਆ ਹੈ | ਉਹਨਾਂ ਦੋਸ਼ ਲਗਾਇਆ ਹੈ ਕਿ ਆਰਸੀਐੱਮਪੀ, ਫੈਡਰਲ ਸਰਕਾਰ ਅਤੇ ਸੀਬੀਐੱਸਏ ਦੇ ਅਧਿਕਾਰੀਆਂ ਨੇ ਉਸ ਦੇ ਅਧਿਕਾਰਾਂ ਨੂੰ ਗਿ੍ਫ਼ਤਾਰ ਕੀਤਾ | ਉਸ ਦੀ ਤਲਾਸ਼ੀ ਲਈ ਗਈ ਅਤੇ ਪੁੱਛ-ਪੜਤਾਲ ਕੀਤੀ ਗਈ ਤਾਂ ਉਸ ਦੇ ਅਧਿਕਾਰਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ |

ਬੀਸੀ ਸੁਪਰੀਮ ਕੋਰਟ ਵਿਚ ਫਾਈਲ ਕੀਤੇ ਆਪਣੇ ਮੁਕੱਦਮੇ ਵਿਚ ਮੇਂਗ ਵੈਨਜ਼ਾਉ ਨੇ ਕਿਹਾ ਕਿ ਉਸ ਨੂੰ ਗ਼ਲਤ ਢੰਗ ਨਾਲ ਹਿਰਾਸਤ ਵਿਚ ਲਏ ਜਾਣ ਅਤੇ ਉਸ ਉੱਪਰ ਸਰਕਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਬਦਲੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ |ਮੁੱਕਦਮੇ ਵਿਚ ਉਸ ਦੇ ਮਾਨਸਿਕ ਪਰੇਸ਼ਾਨੀ 'ਚ ਜਾਣ ਅਤੇ ਆਜ਼ਾਦੀ ਖੋਹੇ ਜਾਣ ਦਾ ਸਾਹਮਣਾ ਕਰਨ ਦੀ ਗੱਲ ਵੀ ਲਿਖੀ ਗਈ ਹੈ | ਉਸ ਦੇ ਆਈ-ਪੈਡ ਅਤੇ ਦੋ ਸੈੱਲ-ਫੋਨ ਵੀ ਖੋਹ ਲਏ ਗਏ ਹੋਣ ਦੀ ਸੂਚਨਾ ਅਦਾਲਤ ਨੂੰ ਦਿੱਤੀ ਗਈ ਹੈ |




