ਵੱਡੀ ਅੰਤੜੀ ’ਚ ਪਰੇਸ਼ਾਨੀ, ਪੋਪ ਫਰਾਂਸਿਸ ਰੋਮ ਦੇ ਹਸਪਤਾਲ ’ਚ ਦਾਖ਼ਲ

by vikramsehajpal

ਵੈਟੀਕਨ ਸਿਟੀ (ਦੇਵ ਇੰਦਰਜੀਤ)- ਵੱਡੀ ਅੰਤੜੀ ਵਿਚ ਪਰੇਸ਼ਾਨੀ ਦੇ ਚਲਦਿਆਂ ਪੋਪ ਫਰਾਂਸਿਸ (84) ਨੂੰ ਰੋਮ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਕ ਸੰਖੇਪ ਬਿਆਨ ਵਿਚ ਵੈਟੀਕਨ ਨੇ ਕਿਹਾ, ’’ਉਨ੍ਹਾਂ ਦੀ ਸਰਜਰੀ ਪਹਿਲਾਂ ਹੀ ਤੈਅ ਸੀ। ਜਦੋਂ ਪੋਪ ਦੀ ਸਰਜਰੀ ਹੋ ਜਾਵੇਗੀ ਉਦੋਂ ਜਾਣੂ ਕਰਵਾਇਆ ਜਾਵੇਗਾ।’’ ਇਸ ਤੋਂ 3 ਘੰਟੇ ਪਹਿਲਾਂ ਪੋਪ ਫਰਾਂਸਿਸ ਨੇ ਰਵਾਇਤ ਅਨੁਸਾਰ ਸੇਂਟ ਪੀਟਰ ਸਕੁਆਇਰ ’ਤੇ ਲੋਕਾਂ ਦਾ ਸਤਿਕਾਰ ਕਬੂਲ ਕੀਤਾ ਤੇ ਕਿਹਾ ਕਿ ਉਹ ਸਤੰਬਰ ਵਿਚ ਹੰਗਰੀ ਤੇ ਸਲੋਵਾਕੀਆ ਜਾਣਗੇ। ਇਕ ਹਫ਼ਤਾ ਪਹਿਲਾਂ ਪੋਪ ਫਰਾਂਸਿਸ ਨੇ ਲੋਕਾਂ ਨੂੰ ਆਪਣੇ ਲਈ ਵਿਸ਼ੇਸ਼ ਪ੍ਰਰਾਰਥਨਾ ਕਰਨ ਦੀ ਅਪੀਲ ਕੀਤੀ ਸੀ।

More News

NRI Post
..
NRI Post
..
NRI Post
..