ਮੁੜ ਚਾਲੂ ਹੋਇਆ ਤਲਵੰਡੀ ਸਾਬੋ ਦਾ ਇਕ ਪਾਵਰਕਾਮ ਯੂਨਿਟ

by vikramsehajpal

ਤਲਵੰਡੀ ਸਾਬੋ (ਦੇਵ ਇੰਦਰਜੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਪਾਵਰਕਾਮ ਨੂੰ ਉਸ ਵੇਲੇ ਸੁੱਖ ਦਾ ਸਾਹ ਆਇਆ, ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ। 'ਜਗਬਾਣੀ' ਨੇ ਹੀ ਇਹ ਖ਼ਬਰ ਸਾਂਝੀ ਕੀਤੀ ਸੀ ਕਿ ਇਕ ਯੂਨਿਟ ਸੋਮਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ।

ਪਾਵਰਕਾਮ ਦੇ ਸੂਤਰਾਂ ਮੁਤਾਬਕ ਪਲਾਂਟ ਦਾ ਇਹ 2 ਨੰਬਰ ਯੂਨਿਟ ਸਵੇਰੇ 5.56 ਵਜੇ ਮੁੜ ਸ਼ੁਰੂ ਹੋਇਆ ਹੈ। ਹਾਲ ਦੀ ਘੜੀ ਸਵੇਰੇ 10 ਵਜੇ ਇਹ ਅੱਧੇ ਲੋਡ ’ਤੇ ਹੀ ਚੱਲ ਰਿਹਾ ਹੈ ਤੇ 386 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ। ਇਸ ਦੌਰਾਨ ਰੋਪੜ ਦਾ ਇਕ ਯੂਨਿਟ ਤੇ ਰਣਜੀਤ ਸਾਗਰ ਡੈਮ ਦਾ ‌ਇਕ ਯੂਨਿਟ ਹਾਲੇ ਵੀ ਬੰਦ ਹੈ।

ਸਵੇਰੇ 10 ਵਜੇ ਬਿਜਲੀ ਦੀ ਮੰਗ 11550 ਮੈਗਾਵਾਟ ਸੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਦਾ ਯੂਨਿਟ ਬੰਦ ਰਹਿਣ ਕਾਰਨ ਪਾਵਰਕਾਮ ਨੂੰ ਵੱਡੀ ਮਾਰ ਪੈ ਰਹੀ ਸੀ ਕਿਉਂਕਿ 1980 ਮੈਗਾਵਾਟ ਦੇ ਇਸ ਪ੍ਰਾਜੈਕਟ ਨਾਲ ਹੀ ਸਭ ਤੋਂ ਵੱਡੀ ਸੱਟ ਵੱਜੀ। ਇਸ ਦੇ ਸ਼ੁਰੂ ਹੋਣ ਨਾਲ ਪਾਵਰਕਾਮ ਨੂੰ ਸੁੱਖ ਦਾ ਸਾਹ ਆਇਆ।