ਫਰਾਂਸੀਸੀ ਅਥਾਰਿਟੀ ਵੱਲੋਂ ਗੂਗਲ ਨੂੰ 50 ਕਰੋੜ ਯੂਰੋ ਜੁਰਮਾਨਾ

by vikramsehajpal

ਪੈਰਿਸ (ਦੇਵ ਇੰਦਰਜੀਤ)- ਫਰਾਂਸ ਦੇ ਇਕ ਕੰਪੀਟੀਸ਼ਨ ਰੈਗੂਲੇਟਰ ਨੇ ‘ਗੂਗਲ’ ਨੂੰ 50 ਕਰੋੜ ਯੂਰੋ ਜੁਰਮਾਨਾ ਕੀਤਾ ਹੈ। ਗੂਗਲ ਦਾ ਇਕ ਫਰਾਂਸੀਸੀ ਪ੍ਰਕਾਸ਼ਕ ਨਾਲ ਉਨ੍ਹਾਂ ਦੀ ਖ਼ਬਰ ਦੀ ਵਰਤੋਂ ਬਾਰੇ ਝਗੜਾ ਚੱਲ ਰਿਹਾ ਸੀ। ਪ੍ਰਕਾਸ਼ਕ ਨੇ ਮੰਗ ਕੀਤੀ ਸੀ ਕਿ ਗੂਗਲ ਉਨ੍ਹਾਂ ਦੀ ਖ਼ਬਰ ਵਰਤਣ ਬਦਲੇ ਅਦਾਇਗੀ ਕਰੇ।

ਏਜੰਸੀ ਨੇ ਕਿਹਾ ਕਿ ਜੇ ਦੋ ਮਹੀਨਿਆਂ ਵਿਚ ਜੁਰਮਾਨਾ ਅਦਾ ਨਹੀਂ ਕੀਤਾ ਗਿਆ ਤਾਂ ਇਸ ਨੂੰ ਹੋਰ ਵਧਾਇਆ ਜਾਵੇਗਾ। ਗੂਗਲ ਨੇ ਜੁਰਮਾਨਾ ਲਾਏ ਜਾਣ ਨੂੰ ਨਿਰਾਸ਼ਾਜਨਕ ਦੱਸਿਆ ਹੈ। ਦੱਸਣਯੋਗ ਹੈ ਕਿ ਯੂਰੋਪੀਅਨ ਯੂਨੀਅਨ ਗੂਗਲ ਤੇ ਹੋਰ ਤਕਨੀਕੀ ਕੰਪਨੀਆਂ ’ਤੇ ਜ਼ੋਰ ਪਾ ਰਹੀ ਹੈ ਕਿ ਉਹ ਕੰਟੈਂਟ ਪ੍ਰਕਾਸ਼ਿਤ ਕਰਨ ਬਦਲੇ ਅਦਾਇਗੀ ਕਰਨ। ਇਸ ਤੋਂ ਪਹਿਲਾਂ ਰੈਗੂਲੇਟਰ ਨੇ ਗੂਗਲ ਨੂੰ ਕੰਪਨੀ ਨਾਲ ਗੱਲਬਾਤ ਦਾ ਮੌਕਾ ਵੀ ਦਿੱਤਾ ਸੀ।

More News

NRI Post
..
NRI Post
..
NRI Post
..