ਬੰਗਲੌਰ ਵਿੱਚ ਦੋ ਲੜਾਕੂ ਜਹਾਜ਼ ਆਪਸ ਵਿੱਚ ਟਕਰਾ ਕੇ ਹੇਠਾਂ ਡਿੱਗੇ

by mediateam

ਬੰਗਲੌਰ , 19 ਫਰਵਰੀ ( NRI MEDIA )

ਕਰਨਾਟਕ ਦੇ ਬੰਗਲੌਰ ਵਿੱਚ ਬੁੱਧਵਾਰ ਨੂੰ ਸ਼ੁਰੂ ਹੋ ਰਹੇ ਏਅਰ ਸ਼ੋਅ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ , ਇੱਥੇ ਯੇਲਹੰਕਾ ਏਅਰਪੋਰਟ ਤੇ ਏਅਰ ਸ਼ੋਅ ਦੀ ਰਿਹਰਸਲ ਦੇ ਦੌਰਾਨ ਤੋਂ ਸੂਰਜ ਕਿਰਨ ਟੀਮ ਦੇ ਹਾਕ ਜਹਾਜ਼ ਆਪਸ ਵਿੱਚ ਟਕਰਾ ਗਏ ਇਸ ਹਾਦਸੇ ਵਿੱਚ ਦੋਵੇਂ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਦੋਵੇਂ ਜਹਾਜ਼ ਧਰਤੀ ਤੇ ਡਿੱਗੇ ਅਤੇ ਇਨ੍ਹਾਂ ਵਿੱਚ ਅੱਗ ਲੱਗ ਗਈ |


ਆਪਸ ਵਿੱਚ ਟਕਰਾਉਣ ਤੋਂ ਬਾਅਦ ਇਹ ਦੋਵੇਂ ਜਹਾਜ਼ ਤੇਜ਼ੀ ਨਾਲ ਹੇਠਾਂ ਵੱਲ ਡਿੱਗਣ ਲੱਗੇ ਸਨ ਜਿਸ ਤੋਂ ਬਾਅਦ ਇਹ ਦੁਰਘਟਨਾ ਦਾ ਸ਼ਿਕਾਰ ਹੋ ਗਏ , ਮਿਲੀ ਜਾਣਕਾਰੀ ਅਨੁਸਾਰ ਦੋਵੇਂ ਜਹਾਜ਼ ਰਿਹਰਸਲ ਦੇ ਦੌਰਾਨ ਉਡਾਣ ਭਰ ਰਹੇ ਸਨ ਪਰ ਜਦੋਂ ਅਸਮਾਨ ਵਿੱਚ ਪਹੁੰਚੇ ਤਾਂ ਆਪਸ ਵਿੱਚ ਟਕਰਾ ਗਏ ਆਪਸ ਵਿੱਚ ਟਕਰਾਉਣ ਤੋਂ ਬਾਅਦ ਹੀ ਦੋਵੇਂ ਜਹਾਜ਼ਾਂ ਵਿੱਚ ਅੱਗ ਲੱਗੀ ਅਤੇ ਹੇਠਾਂ ਡਿੱਗ ਗਏ |


ਹਾਦਸੇ ਤੋਂ ਬਾਅਦ ਬੰਗਲੌਰ ਪੁਲੀਸ ਨੇ ਇੱਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਇਸ ਹਾਦਸੇ ਵਿੱਚ ਇੱਕ ਨਾਗਰਿਕ ਜ਼ਖ਼ਮੀ ਹੋਇਆ ਹੈ , ਦੋਵੇਂ ਪਾਇਲਟਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਦੋਵੇਂ ਜਹਾਜ਼ ਯੇਲਹੰਕਾ ਨਿਊ ਟਾਊਨ ਏਰੀਆ ਦੇ ਨੇੜੇ ਡਿੱਗੇ ਹਨ , ਜਿਥੇ ਬਚਾਅ ਕਾਰਜ ਜਾਰੀ ਹਨ |


ਹਾਦਸੇ ਦੀਆਂ ਬਾਕੀ ਜਾਣਕਾਰੀਆਂ ਆਉਣਾ ਅਜੇ ਬਾਕੀ ਹਨ 

More News

NRI Post
..
NRI Post
..
NRI Post
..