ਹਰਿਆਣਾ ’ਚ ਅਜਬ ਪ੍ਰੇਮ ਦੀ ਗਜਬ ਕਹਾਣੀ, ਜਾਨਣ ਲਈ ਪੜੋ ਪੂਰੀ ਖ਼ਬਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : : ਹਰਿਆਣਾ ’ਚ ਅਜਬ ਪ੍ਰੇਮ ਦੀ ਗਜਬ ਕਹਾਣੀ ਵਰਗਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਸੋਮਵਾਰ ਨੂੰ ਇਸ ਕਹਾਣੀ ਨੂੰ ਸੱਚ ਸਾਬਕ ਕਰਦਾ ਇਕ ‘ਬੇਮੇਲ’ ਪ੍ਰੇਮੀ ਜੋੜਾ ਪਹੁੰਚਿਆ। ਮਾਮਲੇ ਅਨੁਸਾਰ, 19 ਸਾਲਾ ਇਕ ਲੜਕੀ ਨੂੰ 67 ਸਾਲਾ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਦੋਵਾਂ ਨੇ ਵਿਆਹ ਕਰ ਲਿਆ। ਹੁਣ ਇਸ ਪ੍ਰੇਮੀ ਜੋੜੇ ਨੂੰ ਆਪਣੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਲੱਗ ਰਿਹਾ ਹੈ। ਅਜਿਹੇ ’ਚ ਉਸ ਨੇ ਸੁਰੱਖਿਆ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਹੈ। ਇਸ ਅਜੀਬ ਬੇਮੇਲ ਪ੍ਰੇਮੀ ਜੋੜੇ ਨੂੰ ਦੇਖ ਕੇ ਹਾਈ ਕੋਰਟ ਦੇ ਜੱਜ ਵੀ ਹੈਰਾਨ ਰਹਿ ਗਏ। ਮਾਮਲੇ ਦੀ ਗੰਭੀਰਾਤ ਨੂੰ ਵੇਖਦੇ ਹੋਏ ਹਾਈ ਕੋਰਟ ਨੇ ਮਾਮਲੇ ’ਚ ਤੁਰੰਤ ਜਾਂਚ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਮਾਮਲਾ ਹਰਿਆਣਾ ਦੇ ਪਲਵਲ ਦੇ ਇਕ ਮੁਸਲਿਮ ਪ੍ਰੇਮੀ ਜੋੜੇ ਦਾ ਹੈ। ਜਾਣਕਾਰੀ ਅਨੁਸਾਰ, 19 ਸਾਲ ਦੀ ਇਕ ਲੜਕੀ ਨੂੰ ਖੇਤੀ ਦਾ ਕੰਮ ਕਰਨ ਵਾਲੇ 67 ਸਾਲ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਇਸ ਦਾ ਪਤਾ ਲੜਕੀ ਦੇ ਪਰਿਵਾਰ ਨੂੰ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ। ਇਸ ਤੋਂ ਬਾਅਦ ਲੜਕੀ ਆਪਣੇ ਪ੍ਰੇਮੀ ਨਾਲ ਰਹਿਣ ਲੱਗੀ ਅਤੇ ਦੋਵਾਂ ਨੇ ਨਿਕਾਹ ਕਰ ਲਿਆ। ਹੁਣ ਦੋਵਾਂ ਨੂੰ ਪਰਿਵਾਰ ਤੋਂ ਜਾਨ ਦਾ ਖ਼ਤਰਾ ਦੱਸ ਕੇ ਹਾਈ ਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ। ਓਧਰ ਹਾਈ ਕੋਰਟ ਨੇਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪਲਵਲ ਦੇ ਐੱਸਪੀ ਨੂੰ ਆਦੇਸ਼ ਜਾਰੀ ਕੀਤਾ ਕਿ ਇਕ ਟੀਮ ਦਾ ਗਠਨ ਕਰੇ ਜਿਸ ’ਚ ਮਹਿਲਾ ਪੁਲਿਸ ਕਰਮੀ ਵੀ ਸ਼ਾਮਲ ਹੋਵੇ। ਇਹ ਟੀਮ ਲੜਕੀ ਨੂੰ ਸੁਰੱਖਿਆ ਮੁਹੱਈਆ ਕਰਵਾਏ।

More News

NRI Post
..
NRI Post
..
NRI Post
..