ਕਾਂਗਰਸ ਵਿੱਚੋ 7 ਆਗੂਆਂ ਨੇ ਇਕੱਠਿਆਂ ਪਾਰਟੀ ‘ਚੋਂ ਦਿੱਤਾ ਅਸਤੀਫ਼ਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਚੰਡੀਗੜ੍ਹ ਕਾਂਗਰਸ 'ਚ ਕਲੇਸ਼ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੰਦੀਪ ਭਾਰਦਵਾਜ ਤੋਂ ਬਾਅਦ ਹੁਣ ਸੱਤ ਹੋਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਸਾਰੇ ਪਾਰਟੀ ਮੈਂਬਰ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਦੇ ਹੀ ਕਰੀਬੀ ਰਹੇ ਹਨ। ਨਵੀਂ ਪ੍ਰਦੇਸ਼ ਕਾਰਜਕਾਰਨੀ ਦੀ ਬੈਠਕ ਤੋਂ ਪਹਿਲਾਂ ਸੱਤ ਕਾਂਗਰਸ ਆਗੂਆਂ ਨੇ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਅਸਤੀਫਾ ਦਿੱਤਾ ਹੈ। ਇਨ੍ਹਾਂ ਸਾਰਿਆਂ ਨੇ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ। ਅਸਤੀਫੇ ਦਾ ਕਾਰਨ ਪਵਨ ਬੰਸਲ ਨੂੰ ਦੱਸਿਆ ਗਿਆ ਹੈ।

ਅਸਤੀਫੇ 'ਚ ਇਨ੍ਹਾਂ ਆਗੂਆਂ ਨੇ ਦੋਸ਼ ਲਾਇਆ ਹੈ ਕਿ ਪਵਨ ਬਾਂਸਲ ਕਾਂਗਰਸ ਨੂੰ ਇਕ ਪ੍ਰਾਈਵੇਟ ਲਿਮਟਿਡ ਕੰਪਨੀ ਦੀ ਤਰ੍ਹਾਂ ਚਲਾ ਰਹੇ ਹਨ। ਬਾਂਸਲ ਸਾਰੇ ਵਰਕਰਾਂ ਨੂੰ ਆਪਣਾ ਕਰਮਚਾਰੀ ਸਮਝ ਕੇ ਵਿਵਹਾਰ ਕਰਦੇ ਹਨ। ਅਜਿਹੇ 'ਚ ਉਹ ਇਸ ਤਰ੍ਹਾਂ ਦੇ ਆਗੂ ਨਾਲ ਕੰਮ ਨਹੀਂ ਕਰ ਸਕਦੇ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਰੇਲ ਸਕੈਮ ਤੋਂ ਬਾਅਦ ਪਾਰਟੀ ਸ਼ਹਿਤ 'ਚ ਕੋਈ ਚੋਣ ਨਹੀਂ ਜਿੱਤੀ ਹੈ। ਜਿਨ੍ਹਾਂ ਆਗੂਆਂ ਨੇ ਅਸਤੀਫਾ ਦਿੱਤਾ ਹੈ ਉਨ੍ਹਾਂ 'ਚ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਜਗਦੀਸ਼ ਮਹਾਜਨ, ਰਾਮਜੀਤ ਭਾਰਦਵਾਜ, ਬੇਅੰਤ ਸਿੰਘ, ਜ਼ਿਲ੍ਹਾ ਕਾਂਗਰਸ ਸਕੱਤਰ ਨਰਿੰਦਰ ਸਿੰਘ, ਦਿਨੇਸ਼ ਸ਼ਰਮਾ ਤੇ ਚਰਨਜੀਤ ਸ਼ਰਮਾ ਸ਼ਾਮਲ ਹਨ। ਜਦਕਿ ਸੰਦੀਪ ਭਾਰਦਵਾਜ ਦਾ ਦਾਅਵਾ ਹੈ ਕਿ ਅਗਲੇ ਦਿਨਾਂ 'ਚ ਹੋਰ ਵੀ ਆਗੂ ਅਸਤੀਫਾ ਦੇਣਗੇ।

More News

NRI Post
..
NRI Post
..
NRI Post
..