ਕੋਰੋਨਾ ਵੈਕਸੀਨ ਟੀਕਾਕਰਨ ‘ਚ ਭਾਰਤ ਨੇ ਪਾਰ ਕੀਤਾ 52 ਕਰੋੜ ਦਾ ਆਂਕੜਾ

by vikramsehajpal

ਦਿੱਲੀ (ਦੇਵ ਇੰਦਰਜੀਤ) : ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਵਿਚ ਹੁਣ ਤੱਕ ਦਿੱਤੀ ਗਈ ਕੋਵਿਡ-19 ਰੋਕੂ ਟੀਕਿਆਂ ਦੀਆਂ ਕੁੱਲ ਖ਼ੁਰਾਕਾਂ 52 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਹੁਣ ਤੱਕ ਭਾਰਤ ਨੂੰ ਆਪਣੇ ਕੋਵਿਡ-19 ਟੀਕਾਕਰਨ ਮੁਹਿੰਮ ਤਹਿਤ 10 ਕਰੋੜ ਖ਼ੁਰਾਕ ਦਾ ਅੰਕੜਾ ਛੂਹਣ ’ਚ 85 ਦਿਨ ਲੱਗੇ ਸਨ।

ਇਸ ਤੋਂ ਬਾਅਦ 20 ਕਰੋੜ ਦਾ ਅੰਕੜਾ ਪਾਰ ਕਰਨ ’ਚ 45 ਦਿਨ ਲੱਗੇ ਅਤੇ 30 ਕਰੋੜ ਤੱਕ ਪਹੁੰਚਣ ਵਿਚ 29 ਦਿਨ ਹੋਰ ਲੱਗੇ। ਦੇਸ਼ ਨੂੰ 30 ਤੋਂ 40 ਕਰੋੜ ਤੱਕ ਪਹੁੰਚਣ ’ਚ 24 ਦਿਨ ਲੱਗੇ ਅਤੇ ਫਿਰ 6 ਅਗਸਤ ਨੂੰ 50 ਕਰੋੜ ਟੀਕਾਕਰਨ ਨੂੰ ਪਾਰ ਕਰਨ ਵਿਚ 20 ਦਿਨ ਹੋਰ ਲੱਗੇ ਸਨ। 9 ਅਗਸਤ ਨੂੰ ਇਹ ਅੰਕੜਾ 51 ਕਰੋੜ ਨੂੰ ਪਾਰ ਕਰ ਗਿਆ।

ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ 16 ਜਨਵਰੀ 2021 ਨੂੰ ਕੀਤੀ ਗਈ ਸੀ, ਜਿਸ ਦੇ ਤਹਿਤ ਸਿਹਤ ਕਾਮਿਆਂ ਨੂੰ ਟੀਕਾ ਲਾਇਆ ਗਿਆ ਸੀ ਅਤੇ 2 ਫਰਵਰੀ ਤੋਂ ਮੋਹਰੀ ਮੋਰਚੇ ਦੇ ਕਾਮਿਆਂ ਦਾ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ। ਕੋਵਿਡ-19 ਟੀਕਾਕਰਨ ਦਾ ਅਗਲਾ ਪੜਾਅ ਇਕ ਮਾਰਚ ਤੋਂ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ 45 ਸਾਲ ਤੋਂ ਵੱਧ ਉਮਰ ਦੇ ਹੋਰ ਰੋਗਾਂ ਤੋਂ ਪੀੜਤ ਲੋਕਾਂ ਲਈ ਸ਼ੁਰੂ ਹੋਇਆ ਸੀ।

ਭਾਰਤ ਨੇ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ। ਇਸ ਤੋਂ ਬਾਅਦ ਸਰਕਾਰ ਨੇ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਦਾ ਟੀਕਾਕਰਨ ਸ਼ੁਰੂ ਕਰ ਕੇ ਆਪਣੇ ਟੀਕਾਕਰਨ ਮੁਹਿੰਮ ਦਾ ਵਿਸਥਾਰ ਕਰਨ ਦਾ ਫ਼ੈਸਲਾ ਲਿਆ।

More News

NRI Post
..
NRI Post
..
NRI Post
..