ਅਫ਼ਗਾਨਿਸਤਾਨ ਦੇ ਹਾਲਤ ਲਈ ਬਾਈਡੇਨ ਜ਼ਿੰਮੇਵਾਰ : ਉਮਰ ਅਬਦੁੱਲਾ

by vikramsehajpal

ਕਸ਼ਮੀਰ (ਦੇਵ ਇੰਦਰਜੀਤ) : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਹਾਲਾਤ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਵਿਦੇਸ਼ ਨੀਤੀ ਜ਼ਿੰਮੇਵਾਰ ਹੈ। ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦਾ ਇਸ ਤਰ੍ਹਾਂ ਜਾਣ ਦਾ ਉੱਚਿਤ ਸਮਾਂ ਨਹੀਂ ਸੀ। ਅਬਦੁੱਲਾ ਨੇ ਕਿਹਾ ਕਿ ਬਾਈਡੇਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਹੋਰ ਕਿਸੇ ’ਤੇ ਦੋਸ਼ ਨਹੀਂ ਲਾ ਸਕਦੇ।

ਸਾਬਕਾ ਮੁੱਖ ਮੰਤਰੀ ਨੇ ਟਵੀਟ ਕੀਤਾ ਕਿ ਮੈਂ ਅਮਰੀਕੀ ਫ਼ੌਜੀਆਂ ਦੇ ਅਫ਼ਗਾਨਿਸਤਾਨ ਤੋਂ ਜਾਣ ਤੋਂ ਨਾਰਾਜ਼ ਨਹੀਂ ਹਾਂ ਪਰ ਇਸ ਸਮੇਂ ਇਸ ਤਰ੍ਹਾਂ ਨਾਲ ਜਾਣ ਦਾ ਕੋਈ ਤਰੀਕਾ ਨਹੀਂ ਹੈ। ਬਾਈਡੇਨ ਇਹ ਤੁਸੀਂ ਵੀ ਜਾਣਦੇ ਹੋ। ਤੁਸੀਂ ਟਰੰਪ ਜਾਂ ਫਿਰ ਕਿਸੇ ਹੋਰ ’ਤੇ ਦੋਸ਼ ਨਹੀਂ ਮੜ੍ਹ ਸਕਦੇ। ਤੁਸੀਂ ਅਮਰੀਕਾ ਦੇ ਰਾਸ਼ਟਰਪਤੀ ਹੋ ਅਤੇ ਆਖ਼ਰੀ ਤਾਰੀਖ਼ ਤੁਸੀਂ ਤੈਅ ਕੀਤੀ ਹੈ, ਜਿਸ ਨਾਲ ਅਜਿਹੀ ਸਥਿਤੀ ਬਣੀ ਹੈ। ਇਹ ਤੁਹਾਡੀ ਵਿਦੇਸ਼ ਨੀਤੀ ਹੈ, ਇਸ ’ਚ ਕੋਈ ਗਲਤੀ ਨਾ ਕਰੋ।

ਅਬਦੁੱਲਾ ਨੇ ਕਾਬੁਲ ਵਿਚ ਹਵਾਈ ਅੱਡੇ ਦੇ ਇਕ ਵੀਡੀਓ ਦਾ ਜ਼ਿਕਰ ਕੀਤਾ, ਜੋ ਸੋਸ਼ਲ ਮੀਡੀਆ ’ਚ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਲੋਕਾਂ ਨੂੰ ਹਵਾਈ ਅੱਡੇ ’ਤੇ ਦੌੜਦੇ ਹੋਏ ਅਤੇ ਜਹਾਜ਼ ਨਾਲ ਚਿਪਕੇ ਹੋਏ ਵੇਖਿਆ ਗਿਆ ਹੈ, ਜੋ ਹਵਾਈ ਅੱਡੇ ਤੋਂ ਉਡਾਣ ਭਰਨ ਜਾ ਰਿਹਾ ਸੀ। ਬਾਅਦ ਵਿਚ ਇਸ ਵੀਡੀਓ ਵਿਚ ਜਹਾਜ਼ ਦੇ ਉਡਾਣ ਭਰਨ ਦੇ ਕੁਝ ਦੇਰ ਬਾਅਦ ਦੋ ਲੋਕਾਂ ਨੂੰ ਉਸ ਤੋਂ ਹੇਠਾਂ ਡਿੱਗਦੇ ਹੋਏ ਵੇਖਿਆ ਗਿਆ। ਤਾਲਿਬਾਨ ਦੇ ਸੱਤਾ ’ਚ ਆਉਂਦੇ ਹੀ ਹਜ਼ਾਰਾਂ ਅਫ਼ਗਾਨ ਨਾਗਰਿਕ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ’ਤੇ ਦੇਸ਼ ਛੱਡਣ ਲਈ ਇਕੱਠੇ ਹੋਏ ਹਨ।

More News

NRI Post
..
NRI Post
..
NRI Post
..