ਕਾਂਗਰਸ ‘MP’ ਰਵਨੀਤ ਸਿੰਘ ਬਿੱਟੂ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ

by vikramsehajpal

ਲੁਧਿਆਣਾ (ਦੇਵ ਇੰਦਰਜੀਤ) : ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਸੁਰੱਖਿਆ ਕੇਂਦਰ ਸਰਕਾਰ ਵਲੋਂ ਵਧਾ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਵਨੀਤ ਸਿੰਘ ਬਿੱਟੂ ਨੂੰ ਪਹਿਲਾਂ ਜ਼ੈਡ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਸੀ ਅਤੇ ਹੁਣ ਇਹ ਸੁਰੱਖਿਆ ਜ਼ੈੱਡ ਪਲੱਸ ਕਰ ਦਿੱਤੀ ਗਈ ਹੈ। ਰਵਨੀਤ ਸਿੰਘ ਬਿੱਟੂ ਕੋਲ ਪਹਿਲਾਂ ਸੀ.ਆਈ.ਐੱਸ.ਐੱਫ. ਦੇ 35 ਕਰਮਚਾਰੀ ਸਨ। ਹੁਣ ਉਨ੍ਹਾਂ ਦੀ ਸੁਰੱਖਿਆ ਦੇ ਅਧੀਨ 70 ਦੇ ਕਰੀਬ ਕਰਮਚਾਰੀ ਤਾਇਨਾਤ ਕੀਤੇ ਜਾਣਗੇ।

ਸੀ.ਆਈ.ਐੱਸ.ਐੱਫ. ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਿਪਾਹੀ, ਉਸਦਾ ਨਿੱਜੀ ਵਾਹਨ, ਇੱਕ ਬੁਲੇਟ ਪਰੂਫ ਵਾਹਨ, ਇੱਕ ਜੈਨਮਾਰ, ਦੋ ਸੀ.ਆਈ.ਐੱਸ.ਐੱਫ. ਵਾਹਨ, ਦੋ ਪਾਇਲਟ ਅਤੇ ਇੱਕ ਜ਼ਿਲ੍ਹਾ ਪਾਇਲਟ ਅੱਜ ਤੋਂ ਰਵਨੀਤ ਸਿੰਘ ਬਿੱਟੂ ਦੇ ਨਾਲ ਇਕੱਠੇ ਚੱਲਣਗੇ।

More News

NRI Post
..
NRI Post
..
NRI Post
..