ਸਪੱਸ਼ਟ ਕਰੇ ਸਰਕਾਰ ਤਾਲਿਬਾਨ ਅੱਤਵਾਦੀ ਸੰਗਠਨ ਹੈ ਜਾਂ ਨਹੀਂ : ਉਮਰ ਅਬਦੁੱਲਾ

by vikramsehajpal

ਜੰਮੂ-ਕਸ਼ਮੀਰ (ਦੇਵ ਇੰਦਰਜੀਤ) : ਅਫਗਾਨਿਸਤਾਨ ਦੇ ਮੌਜੂਦਾ ਹਾਲਾਤ ਤੋਂ ਬਾਅਦ ਆਮ ਭਾਰਤੀਆਂ ਦੇ ਮਨ ਵਿੱਚ ਇੱਕ ਹੀ ਸਵਾਲ ਉਠ ਰਿਹਾ ਹੈ ਕਿ ਤਾਲਿਬਾਨ, ਭਾਰਤ 'ਤੇ ਕਿਵੇਂ ਅਸਰ ਪਾ ਸਕਦਾ ਹੈ? ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਤਾਲਿਬਾਨ ਦਾ ਜੰਮੂ-ਕਸ਼ਮੀਰ 'ਤੇ ਕੀ ਅਸਰ ਹੋਵੇਗਾ?

ਉਨ੍ਹਾਂ ਕਿਹਾ ਕਿ ਇਹ ਸਵਾਲ ਕੇਂਦਰ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਹੈ। ਅਲਕਾਇਦਾ ਦੇ ਖ਼ਤਰੇ ਨੂੰ ਲੈ ਕੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ। ਉਨ੍ਹਾਂ ਅੱਗੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਚੋਣਾਂ ਕਰਵਾਉਣ ਤੋਂ ਪਹਿਲਾਂ ਸੂਬੇ ਦਾ ਦਰਜਾ ਬਹਾਲ ਕਰਨਾ ਹੋਵੇਗਾ। ਅਸੀਂ ਆਰਟਿਕਲ 370 ਨੂੰ ਮੁੜ ਬਹਾਲ ਕਰਵਾਉਣ ਲਈ ਲੜਾਈ ਲੜਾਂਗੇ।

ਤਾਲਿਬਾਨ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਸਪੱਸ਼ਟ ਜ਼ਰੂਰ ਕਰਨਾ ਚਾਹੀਦਾ ਹੈ ਕਿ ਉਹ ਇੱਕ ਅੱਤਵਾਦੀ ਸੰਗਠਨ ਹੈ ਜਾਂ ਨਹੀਂ? ਜੇਕਰ ਉਹ ਇੱਕ ਅੱਤਵਾਦੀ ਸੰਗਠਨ ਹੈ ਤਾਂ ਫਿਰ ਅਸੀਂ ਉਨ੍ਹਾਂ ਨਾਲ ਗੱਲ ਕਿਉਂ ਕਰ ਰਹੇ ਹਾਂ?

ਜੇਕਰ ਉਹ ਅੱਤਵਾਦੀ ਸੰਗਠਨ ਨਹੀਂ ਹੈ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅੱਤਵਾਦੀਆਂ ਦੀ ਸੂਚੀ ਤੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਨੂੰ ਬੈਂਕ ਅਕਾਉਂਟਸ ਰੱਖਣ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ। ਵਰਤਮਾਨ ਵਿੱਚ ਅਸੀਂ UNSC ਦੀ ਅਗਵਾਈ ਕਰ ਰਹੇ ਹਾਂ। ਇਸ ਲਈ ਸਾਨੂੰ ਇਸ ਦੀ ਪਛਾਣ ਦਿਵਾਉਣੀ ਚਾਹੀਦੀ ਹੈ।

ਭਾਰਤੀ ਜਨਤਾ ਪਾਰਟੀ ਦੇ ਜੰਮੂ-ਕਸ਼ਮੀਰ ਚੋਣਾਂ ਵਿੱਚ ਮਿਸ਼ਨ 50 ਵਾਲੇ ਸਵਾਲ ਦੇ ਜਵਾਬ ਵਿੱਚ ਉਮਰ ਅਬਦੁੱਲਾ ਨੇ ਕਿਹਾ ਕਿ 2014 ਵਿੱਚ ਉਹ ਮਿਸ਼ਨ 44 ਪੂਰਾ ਨਹੀਂ ਕਰ ਸਕੇ ਸਨ। ਪਹਿਲਾਂ ਉਨ੍ਹਾਂ ਨੂੰ 40 ਪਾਰ ਕਰਨ ਤਾਂ ਦਿਓ। ਉਥੇ ਹੀ ਬੀਜੇਪੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਮਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾ ਰਵੀਂਦਰ ਰੈਨਾ ਨੂੰ ਕੋਰਾਨਾ ਕਾਲ ਦੌਰਾਨ ਸਹੀ ਢੰਗ ਨਾਲ ਕੰਮ ਨਾ ਕਰ ਪਾਉਣ ਨੂੰ ਲੈ ਕੇ ਇੱਥੇ ਦੀ ਜਨਤਾ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

More News

NRI Post
..
NRI Post
..
NRI Post
..