ਭੰਡ ਸਿੱਧੂ ਨੂੰ ਕਦੇ ਜਿੱਤਣ ਨਹੀਂ ਦੇਵਾਂਗਾ : ਕੈਪਟਨ ਅਮਰਿੰਦਰ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਤੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਅਸਤੀਫ਼ਾ ਦਿੱਤਾ ਹੈ ਉਦੋਂ ਤੋਂ ਉਨ੍ਹਾਂ ਦਾ ਸਿੱਧੂ ਖਿਲਾਫ਼ ਗੁੱਸਾ ਹੋਰ ਵੀ ਵਧ ਗਿਆ ਹੈ। ਹਾਲਾਤ ਇਹ ਹਨ ਕਿ ਕੈਪਟਨ ਸ਼ਰੇਆਮ ਨਵਜੋਤ ਸਿੱਧੂ ਖਿਲਾਫ ਵੱਡੇ-ਵੱਡੇ ਦਾਅਵੇ ਕਰਦੇ ਨਜ਼ਰ ਆਉਂਦੇ ਹਨ। ਅੱਜ ਤਾਂ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਧੂ ਨੂੰ ਕਦੇ ਜਿੱਤਣ ਨਹੀਂ ਦੇਵਾਂਗਾ।

ਕੈਪਟਨ ਨੇ ਕਿਹਾ ਕਿ 'ਮੈਂ ਪਹਿਲਾਂ ਵੀ ਕਈ ਵਾਰ ਕਿਹਾ ਸੀ ਕਿ ਸਿੱਧੂ ਪੰਜਾਬ ਲਈ ਸਹੀ ਇਨਸਾਨ ਨਹੀਂ ਹੈ।' ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਜੇਕਰ ਉਹ ਚੋਣ ਲੜਦਾ ਹੈ ਤਾਂ ਮੈਂ ਉਸ ਨੂੰ ਜਿੱਤਣ ਨਹੀਂ ਦੇਵਾਂਗਾ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਕੈਪਟਨ ਕਾਂਗਰਸ ਛੱਡ ਕੇ ਕੋਈ ਹੋਰ ਪਾਰਟੀ ਜੁਆਇਨ ਕਰ ਰਹੇ ਹਨ ਜਾਂ ਉਨ੍ਹਾਂ ਦੀ ਕੋਈ ਹੋਰ ਰਣਨੀਤੀ ਹੈ।

More News

NRI Post
..
NRI Post
..
NRI Post
..