ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਬਚਾਇਆ ਜਾ ਰਿਹਾ ਕੇਂਦਰ ਵਲੋਂ : ਕੇਜ਼ਰੀਵਾਲ

by vikramsehajpal

ਦਿੱਲੀ (ਦੇਵ ਇੰਦਰਜੀਤ) : ਯੂ.ਪੀ. ਦੇ ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਐਤਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਘਮਾਸਾਨ ਮਚਿਆ ਹੈ। ਅੱਜ ਯਾਨੀ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਖੀਮਪੁਰ ਖੀਰੀ ਦੀ ਘਟਨਾ ਨੂੰ ਬਹੁਤ ਜ਼ਿਆਦਾ ਨਿੰਦਨਯੋਗ ਹੈ। ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਕਿਹਾ ਕਿ ਮੈਂ ਇਸ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ।

ਕੇਜਰੀਵਾਰ ਨੇ ਕਿਹਾ ਕਿ ਕਾਤਲਾਂ ਦੀ ਅਜੇ ਤਕ ਗ੍ਰਿਫਤਾਰੀ ਕਿਉਂ ਨਹੀਂ ਹੋਈ? ਸਰਕਾਰ ਕਾਤਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨਾਂ ਨੂੰ ਗੱਡੀ ਨਾਲ ਕੁਚਲਿਆ ਗਿਆ। ਨੇਤਾ-ਅਮੀਰ ਕਿਸੇ ਨੂੰ ਵੀ ਕੁਚਲ ਸਕਦੇ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੰਨੀ ਭੀੜ ਦੇ ਸਾਹਮਣੇ ਕੋਈ ਇੰਨੇ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਜਾਵੇ ਅਤੇ ਪੂਰਾ ਸਿਸਟਮ ਉਸ ਕਾਤਲ ਨੂੰ ਬਚਾਉਣ ’ਚ ਲੱਗ ਜਾਵੇ, ਅਜਿਹਾ ਤਾਂ ਫਿਲਮਾਂ ’ਚ ਅਸੀਂ ਵੇਖਦੇ ਹਾਂ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ ਨੇ ਕੀ ਵਿਗਾੜਿਆ ਹੈ, ਕਿਸਾਨਾਂ ਨੂੰ ਕਿਉਂ ਮਾਰਿਆਂ ਜਾ ਰਿਹਾ ਹੈ? ਹਰ ਦੇਸ਼ਵਾਸੀ ਨਿਆਂ ਦੀ ਮੰਗ ਕਰ ਰਿਹਾ ਹੈ।

More News

NRI Post
..
NRI Post
..
NRI Post
..