ਬਿਜਲੀ ਸਮਝੌਤੇ ਨੂੰ ਲੈ PSPCL ਵਲੋਂ 4 ਸਮਝੌਤੇ ਰੱਦ ਕਰਨ ਦਾ ਨੋਟਿਸ ਜਾਰੀ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 4 ਨਿੱਜੀ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਗਿਆ ਹੈ। ਪੀ. ਐੱਸ. ਪੀ. ਸੀ. ਐੱਲ. 31 ਅਕਤੂਬਰ ਤੋਂ ਇਨ੍ਹਾਂ ਥਰਮਲ ਪਲਾਂਟਾਂ ਤੋਂ ਬਿਜਲੀ ਨਹੀਂ ਖ਼ਰੀਦੇਗਾ ਅਤੇ ਇਹ ਸਾਰੇ ਸਮਝੌਤੇ ਰੱਦ ਕੀਤੇ ਜਾਣਗੇ।

ਇਨ੍ਹਾਂ 'ਚ ਦਾਮੋਦਰ ਵੈਲੀ ਕਾਰਪੋਰੇਸ਼ਨ ਦੇ ਦੁਰਗਾਪੁਰ, ਰਘੁਨਾਥਪੁਰ, ਬੋਕਾਰੋ ਅਤੇ ਮੇਜਾ ਊਰਜਾ ਪਾਵਰ ਪ੍ਰਾਜੈਕਟ ਸ਼ਾਮਲ ਹਨ, ਜਿਨ੍ਹਾਂ ਨੂੰ ਨੋਟਿਸ ਮਿਲੇ ਹਨ। ਦਾਮੋਦਰ ਵੈਲੀ ਨਿਗਮ ਕੋਲਕਾਤਾ ਦੇ ਉਤਪਾਦਨ ਸਟੇਸ਼ਨਾਂ ਤੋਂ ਮਹਿੰਗੀ ਬਿਜਲੀ ਮਿਲ ਰਹੀ ਹੈ।

ਇਨ੍ਹਾਂ ਨਾਲ ਸਾਲ 2006 'ਚ ਬਿਜਲੀ ਸਮਝੌਤੇ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਇਹ ਸਾਰੇ ਬਿਜਲੀ ਪਲਾਂਟ 5.53, 4.82, 4.61, 4.44 ਅਤੇ 4.39 ਰੁਪਏ ਦੇ ਹਿਸਾਬ ਨਾਲ ਬਿਜਲੀ ਦੇ ਰਹੇ ਸਨ, ਜੋ ਕਿ ਆਰਥਿਕ ਪੱਕੋਂ ਠੀਕ ਨਹੀਂ ਸੀ, ਜਦੋਂ ਕਿ ਇਨ੍ਹਾਂ ਦੇ ਮੁਕਾਬਲੇ ਮਾਰਕਿਟ 'ਚ ਸਸਤੀ ਬਿਜਲੀ ਮਿਲ ਰਹੀ ਸੀ।

More News

NRI Post
..
NRI Post
..
NRI Post
..