ਕੋਰੋਨਾ ਡੈਲਟਾ ਵੇਰੀਐਂਟ ਨੇ ਲਿਆਂਦੀ ਚੀਨ ‘ਚ ਤਬਾਹੀ

by vikramsehajpal

ਸ਼ੰਘਾਈ (ਦੇਵ ਇੰਦਰਜੀਤ) : ਚੀਨ ਦੇ ਕਈ ਹਿੱਸਿਆਂ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੀ ਇਨਫੈਕਸ਼ਨ ਲਗਾਤਾਰ ਵਧਦੀ ਜਾ ਰਹੀ ਹੈ। ਚੀਨ ਦੇ ਉੱਤਰ-ਪੱਛਮ 'ਚ ਲਾਨਝੋਓ ਸ਼ਹਿਰ 'ਚ ਮੰਗਲਵਾਰ ਤੋਂ ਤਾਲਾਬੰਦੀ ਲੱਗਾ ਦਿੱਤੀ ਗਈ ਹੈ। ਇਥੇ ਦੀ ਆਬਾਦੀ ਕਰੀਬ 40 ਲੱਖ ਹੈ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ 'ਚ ਹੀ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਇਜਾਜ਼ਤ ਮਿਲੇਗੀ। ਚੀਨ 'ਚ ਕੋਰੋਨਾ ਇਨਫੈਕਸ਼ਨ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ 'ਚ 6 ਮਾਮਲੇ ਲਾਨਝੇਓ 'ਚ ਸਾਹਮਣੇ ਆਏ ਹਨ।

ਸੋਮਵਾਰ ਨੂੰ ਇਨਰ ਮੰਗੋਲੀਆ ਦੀ ਐਜਿਨ ਕਾਊਂਟੀ ਦੇ ਜ਼ਰੂਰੀ ਸੇਵਾ ਨਾਲ ਜੁੜੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਗਿਆ ਹੈ। ਦੋਵਾਂ ਸ਼ਹਿਰਾਂ 'ਚ ਲੋਕਾਂ ਨੂੰ ਕੋਵਿਡ-19 ਪਾਬੰਦੀਆਂ ਦਾ ਸਖਤੀ ਨਾਲ ਪਾਲਣ ਕਰਨ ਦਾ ਹੁਕਮ ਦਿੱਤਾ ਗਿਆ ਹੈ। ਫਿਲਹਾਲ ਐਜਿਨ ਅਤੇ ਲਾਂਝੂ ਕੋਰੋਨਾ ਦੇ ਹਾਟਸਪਾਟ ਬਣੇ ਹੋਏ ਹਨ।

ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਨੇ ਚਿਤਾਵਨੀ ਦਿੱਤੀ ਕਿ ਕਰੀਬ ਇਕ ਹਫ਼ਤੇ 'ਚ ਕੋਵਿਡ-19 ਇਨਫੈਕਸ਼ਨ 11 ਸੂਬਿਆਂ 'ਚ ਫੈਲ ਗਿਆ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ 'ਚ ਹਾਲਾਤ ਹੋਰ ਵਿਗੜਦੇ ਜਾਣਗੇ।

ਇਸ ਚਿਤਾਵਨੀ ਤੋਂ ਬਾਅਦ ਲਾਂਝੂ 'ਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ। ਚੀਨ 'ਚ ਸੋਮਵਾਰ ਨੂੰ 38 ਕੋਰੋਨਾ ਕੇਸ ਮਿਲੇ, ਜਿਸ 'ਚ ਅਧੇ ਇਨਰ ਮੰਗੋਲੀਆ ਤੋਂ ਹਨ।

More News

NRI Post
..
NRI Post
..
NRI Post
..