ਤਿੰਨੋਂ ਖੇਤੀ ਕਾਨੂੰਨ ਜਲਦ ਹੀ ਰੱਧ ਹੋਣਗੇ ਜਿੱਤਣਗੇ ਕਿਸਾਨ : ਰਾਹੁਲ ਗਾਂਧੀ

by vikramsehajpal

ਦਿੱਲੀ (ਦੇਵ ਇੰਦਰਜੀਤ) : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਕੋਲ ਗਾਜ਼ੀਪੁਰ ’ਚ ਕਿਸਾਨਾਂ ਦੇ ਅੰਦੋਲਨ ਸਥਾਨ ਤੋਂ ਬੈਰੀਕੇਡ ਹਟਾਏ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਤੰਜ ਕੱਸਿਆ। ਰਾਹੁਲ ਨੇ ਕਿਹਾ ਕਿ ਹਾਲੇ ਤਾਂ ਸਿਰਫ਼ ਦਿਖਾਵਟੀ ਬੈਰੀਕੇਡ ਹਟੇ ਹਨ, ਜਲਦ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਣਗੇ। ਉਨ੍ਹਾਂ ਨੇ ਟਵੀਟ ਕੀਤਾ।

‘‘ਹਾਲੇ ਤਾਂ ਸਿਰਫ਼ ਦਿਖਾਵਟੀ ਬੈਰੀਕੇਡ ਹਟੇ ਹਨ, ਜਲਦ ਹੀ ਤਿੰਨੋਂ ਖੇਤੀ ਵਿਰੋਧੀ ਕਾਨੂੰਨ ਵੀ ਹਟਣਗੇ। ਅੰਨਦਾਤਾ ਸੱਤਿਆਗ੍ਰਹਿ ਜ਼ਿੰਦਾਬਾਦ!’’

ਦਿੱਲੀ-ਉੱਤਰ ਪ੍ਰਦੇਸ਼ ਬਾਰਡਰ ਕੋਲ ਗਾਜ਼ੀਪੁਰ ’ਚ ਕਿਸਾਨਾਂ ਦੇ ਅੰਦੋਲਨ ਸਥਾਨ ਤੋਂ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਬੈਰੀਕੇਡ ਅਤੇ ਕੰਡੀਲੀਆਂ ਤਾਰਾਂ ਹਟਾਉਣੀਆਂ ਸ਼ੁਰੂ ਕਰ ਦਿੱਤੀਆਂ। ਕੇਂਦਰ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕ ਰਹੇ ਕਿਸਾਨਾਂ ਦੀ 26 ਜਨਵਰੀ ਨੂੰ ਦਿੱਲੀ ’ਚ ‘ਟਰੈਕਟਰ ਪਰੇਡ’ ਦੌਰਾਨ ਹੋਈ ਹਿੰਸਾ ਤੋਂ ਬਾਅਦ, ਪੁਲਸ ਨੇ ਉੱਥੇ ਲੋਹੇ ਅਤੇ ਸੀਮੈਂਟ ਦੇ ਬੈਰੀਕੇਡ ਅਤੇ ਕੰਡੀਲੀਆਂ ਤਾਰਾਂ ਲਗਾ ਦਿੱਤੀਆਂ ਸਨ।

More News

NRI Post
..
NRI Post
..
NRI Post
..