ਹਰਿਆਣਾ : ਕੈਥਲ ’ਚ ਦੋ ਕਾਰਾਂ ਦੀ ਆਹਮੋ-ਸਾਹਮਣੀਂ ਟੱਕਰ; 6 ਮੌਤਾਂ, 4 ਜ਼ਖ਼ਮੀ

by jaskamal

ਨਿਊਜ਼ ਡੈਸਕ (ਜਸਕਮਲ) ਹਰਿਆਣਾ ਦੇ ਕੈਥਲ ’ਚ ਦੋ ਕਾਰਾਂ ਦੀ ਆਹਮੋ-ਸਾਹਮਣੀਂ ਟੱਕਰ 'ਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ 4 ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਸਵੇਰੇ 7 ਵਜੇ ਜ਼ਿਲ੍ਹੇ ਦੇ ਪਾਈ ਪਿੰਡ ਨੇੜੇ ਹੋਇਆ। ਆਈ-10 ਦੇ 6 ਸਵਾਰ ਵਿਅਕਤੀ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਪੁੰਡਰੀ ਆ ਰਹੇ ਸਨ, ਜਦੋਂ ਕਿ ਡਿਜ਼ਾਇਰ 'ਚ ਚਾਰ ਸਵਾਰ ਕੁਰੂਕਸ਼ੇਤਰ ਤੋਂ ਕੈਥਲ ਦੇ ਮਲਹਾਰ ਪਿੰਡ ਜਾ ਰਹੇ ਸਨ।ਆਈ-10 'ਚ ਸਫ਼ਰ ਕਰ ਰਹੇ ਚਾਰ ਮ੍ਰਿਤਕਾਂ ਦੀ ਪਛਾਣ ਬਰੇਲੀ ਦੇ ਵਸਨੀਕ ਸਤਿਅਮ (26), ਪੁੰਡਰੀ ਦੇ ਰਮੇਸ਼ (55), ਨਰਵਾਨਾ ਦੇ ਅਨਿਲ (55) ਤੇ ਹਿਸਾਰ ਦੇ ਸ਼ਿਵਮ (20) ਵਜੋਂ ਹੋਈ ਹੈ।

ਡਿਜ਼ਾਇਰ 'ਚ ਸਵਾਰ ਦੋ ਮ੍ਰਿਤਕਾਂ ਦੀ ਪਛਾਣ ਵਿਨੋਦ (34) ਤੇ ਪਤਨੀ ਰਾਜਬਾਲਾ (27) ਵਾਸੀ ਮਲਹਾਰ ਪਿੰਡ ਵਜੋਂ ਹੋਈ ਹੈ। ਉਨ੍ਹਾਂ ਦੇ ਪੁੱਤਰ ਵਿਰਾਜ (7) ਨੂੰ ਸੱਟਾਂ ਲੱਗੀਆਂ। ਮਲਹਾਰ ਪਿੰਡ ਦੀ ਸੋਨੀਆ ਨੂੰ ਵੀ ਸੱਟਾਂ ਲੱਗੀਆਂ। ਆਈ-10 ’ਚ ਸਵਾਰ ਪੁੰਡਰੀ ਦੇ ਸਤੀਸ਼ ਤੇ ਨਰਵਾਣਾ ਦੇ ਬਲਰਾਜ ਨੂੰ ਵੀ ਗੰਭੀਰ ਸੱਟਾਂ ਲੱਗੀਆਂ।

More News

NRI Post
..
NRI Post
..
NRI Post
..