CM ਚੰਨੀ ਦੇ ਕਾਲ਼ੇ ਅੰਗਰੇਜ਼ ਵਾਲੇ ਬਿਆਨ ‘ਤੇ ਕੇਜਰੀਵਾਲ ਦਾ ਜਵਾਬ; ਕਿਹਾ- ਮੇਰਾ ਰੰਗ ਕਾਲ਼ਾ ਹੋ ਸਕਦੈ ਨੀਅਤ ਨਹੀਂ…

by jaskamal

ਨਿਊਜ਼ ਡੈਸਕ : Punjab election 2022 ਨੂੰ ਲੈ ਕੇ ਪੰਜਾਬ 'ਚ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਲੋਕਾਂ ਨਾਲ ਵਾਅਦ ਤੇ ਦਾਅਵੇ ਕੀਤੇ ਜਾ ਰਹੇ ਹਨ, ਜਿਥੇ ਲੋਕਾਂ ਨਾਲ ਪਾਰਟੀਆਂ ਦੇ ਆਗੂਆਂ ਵੱਲੋਂ ਵਾਅਦੇ ਕੀਤੇ ਜਾ ਰਹੇ ਹਨ ਉਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇਕ-ਦੂਜੇ 'ਤੇ ਵੱਖ-ਵੱਖ ਤਰ੍ਹਾਂ ਦੇ ਤਨਜ਼ ਵੀ ਕੱਸ ਰਹੇ ਹਨ। ਇਸੇ ਤਰ੍ਹਾਂ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪ ਆਗੂਆਂ ਨੂੰ ਕਾਲ਼ੇ ਅੰਗ੍ਰੇਜ਼ ਕਹੇ ਜਾਣ 'ਤੇ ਅੱਜ ਆਪ ਕਨਵੀਨਰ ਨੇ ਉਨ੍ਹਾਂ ਦੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਹੈ ਕਿ ਮੇਰਾ ਰੰਗ ਜ਼ਰੂਰ ਕਾਲ਼ਾ ਹੋ ਸਕਦ ਹੈ ਪਰ ਮੇਰੀ ਨੀਅਤ ਕਾਲ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਕੰਮ ਕਰਨਾ ਜਾਣਦਾ ਹਾਂ, ਮੈਂ ਕੋਈ ਝੂਠਾ ਵਾਅਦਾ ਨਹੀਂ ਕਰਦਾ ਤੇ ਨਾ ਹੀ ਕੋਈ ਝੂਠਾ ਐਲਾਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਕਾਲ਼ਾ ਅੰਗ੍ਰੇਜ਼ ਪਸੰਦ ਹੈ। ਜ਼ਿਕਰਯੋਗ ਹੈ ਕਿ ਅੱਜ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪਠਾਨਕੋਟ ਵਿਖੇ ਆਪ ਦੀ ਤਿਰੰਗਾ ਯਾਤਰਾ ਦੀ ਅਗਵਾਈ ਕਰਨ ਆ ਰਹੇ ਹਨ ਤੇ ਸਿੱਖਿਆ 'ਤੇ ਗਾਰੰਟੀ ਦੇਣਗੇ। ਹਾਲਾਂਕਿ ਵੋਟਾਂ ਨੂੰ ਲੈ ਕੇ ਪੰਜਾਬ 'ਚ ਸਿਆਸੀ ਪਾਰਟੀਆਂ ਦੀ ਆਪਸ 'ਚ ਖਿੱਚੋਤਾਣ ਚੱਲ ਰਹੀ ਹੈ।

More News

NRI Post
..
NRI Post
..
NRI Post
..