ਹੈਲੀਕਾਪ‍ਟਰ ਹਾਦਸੇ ਵਾਲੀ ਥਾਂ ‘ਤੇ ਪਹੁੰਚੇ ਏਅਰ ਚੀਫ ਮਾਰਸ਼ਲ, 11:30 ਵਜੇ ਰੱਖਿਆ ਮੰਤਰੀ ਸਦਨ ‘ਚ ਦੇਣਗੇ ਜਾਣਕਾਰੀ

by jaskamal

ਨਿਊਜ਼ ਡੈਸਕ (ਜਸਮਲ): ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਦੇਹਾਂਤ ਨਾਲ ਪੂਰਾ ਦੇਸ਼ ਸਦਮੇ 'ਚ ਹੈ। ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਉਨ੍ਹਾਂ ਦੀ ਬੁੱਧਵਾਰ ਨੂੰ ਕੁਨੂਰ 'ਚ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ। ਇਸ ਹਾਦਸੇ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਤੇ 11 ਹੋਰ ਲੋਕਾਂ ਦੀ ਵੀ ਮੌਤ ਹੋ ਗਈ ਹੈ। ਜਦੋਂ ਇਹ ਘਟਨਾ ਕਰੀਬ 12:20 ਵਜੇ ਵਾਪਰੀ, ਉਦੋਂ ਤੋਂ ਹਰ ਕੋਈ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸੀਡੀਐਸ ਬਿਪਿਨ ਰਾਵਤ ਕਿਵੇਂ ਹੈ। ਲੋਕ ਆਪਣੇ ਟੀਵੀ ਸੈੱਟਾਂ 'ਤੇ ਇਸ ਬਾਰੇ ਲਗਾਤਾਰ ਜਾਣਕਾਰੀ ਲੈ ਰਹੇ ਸਨ।

ਸਾਰਿਆਂ ਨੂੰ ਉਮੀਦ ਸੀ ਕਿ ਜਦੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਬਾਰੇ ਸਦਨ ਨੂੰ ਜਾਣਕਾਰੀ ਦੇਣਗੇ ਤਾਂ ਕੁਝ ਨਾ ਕੁਝ ਸਾਹਮਣੇ ਆਵੇਗਾ ਪਰ ਜਦੋਂ ਉਹ ਪਹਿਲਾਂ ਸਾਊਥ ਬਲਾਕ ਗਏ ਤੇ ਫਿਰ ਉੱਥੋਂ ਸਿੱਧਾ ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਘਰ ਗਏ ਤਾਂ ਲੋਕਾਂ ਨੂੰ ਕਿਸੇ ਅਣਸੁਖਾਵੀਂ ਗੱਲ ਦੀ ਚਿੰਤਾ ਹੋਣ ਲੱਗੀ। ਅਜਿਹਾ ਹੀ ਹੋਇਆ, ਸ਼ਾਮ ਨੂੰ ਭਾਰਤੀ ਹਵਾਈ ਸੈਨਾ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਹੈਲੀਕਾਪਟਰ ਹਾਦਸੇ 'ਚ ਮਾਰੇ ਗਏ 13 ਲੋਕਾਂ 'ਚ ਸੀਡੀਐਸ ਜਨਰਲ ਬਿਪਿਨ ਰਾਵਤ ਵੀ ਸ਼ਾਮਲ ਸਨ। ਅੱਜ ਰੱਖਿਆ ਮੰਤਰੀ ਸਦਨ 'ਚ ਇਸ ਘਟਨਾ 'ਤੇ ਬਿਆਨ ਦੇਣਗੇ।

ਸੀਡੀਐੱਸ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਸਾਰੇ ਪੀੜਤਾਂ ਦੀਆਂ ਮ੍ਰਿਤਕ ਦੇਹਾਂ ਅੱਜ ਦਿੱਲੀ ਲਿਆਂਦੀਆਂ ਜਾਣਗੀਆਂ। ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਦਿੱਲੀ ਛਾਉਣੀ 'ਚ ਕੀਤਾ ਜਾਵੇਗਾ।

More News

NRI Post
..
NRI Post
..
NRI Post
..