ਵੱਡੀ ਖਬਰ : NIA ਕਰੇਗੀ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਦੀ ਜਾਂਚ, CM ਚੰਨੀ ਵੀ ਲੈਣਗੇ ਜਾਇਜ਼ਾ

by jaskamal

ਨਿਊਜ਼ ਡੈਸਕ (ਜਸਕਮਲ) : ਲੁਧਿਆਣਾ ਵਿਖੇ ਕੋਰਟ ਕੰਪਲੈਕਸ ਦੀ ਪੁਰਾਣੀ ਇਮਾਰਤ 'ਚ ਧਮਾਕਾ ਹੋ ਜਾਣ ਨਾਲ ਕੇਂਦਰ ਤਕ ਹਲਚਲ ਹੋਈ ਹੈ। ਇਸ ਦੇ ਮੱਦੇਨਜ਼ਰ NIA (ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਟੀਮ ਜਾਂਚ ਕਰੇਗੀ ਤੇ ਪਤਾ ਕਰੇਗੀ ਕਿ ਇਹ ਹਾਦਸਾ ਸੀ ਜਾਂ ਕੋਈ ਸਾਜ਼ਿਸ਼। ਜਾਣਕਾਰੀ ਅਨੁਸਾਰ ਚੰਡੀਗੜ੍ਹ NIA ਦੀ ਦੋ ਮੈਂਬਰੀ ਟੀਮ ਲੁਧਿਆਣਾ ਲਈ ਰਵਾਨਾ ਹੋ ਗਈ ਹੈ ਤੇ ਉਥੇ ਪਹੁੰਚ ਕੇ ਅਗਲੀ ਕਾਰਵਾਈ ਅਮਲ 'ਚ ਲਿਆਏਗੀ। ਹਾਦਸੇ ਸਬੰਧੀ ਪਤਾ ਲੱਗਣ ਮਗਰੋਂ CM ਚੰਨੀ ਵੀ ਲੁਧਿਆਣਾ ਵਿਖੇ ਪਹੁੰਚ ਰਹੇ ਹਨ। ਇਸ ਸਬੰਧੀ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਇਹ ਇਕ ਬਹੁਤ ਵੱਡਾ ਧਮਾਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਮਲਾ ਆਤਮਦਾਹ ਦਾ ਲੱਗ ਰਿਹਾ ਹੈ। ਕਿਉਂਕਿ ਇਕ ਆਦਮੀ ਦੀ ਦੇਹ ਬੁਰੀ ਤਰ੍ਹਾਂ ਝੁਲਸੀ ਹੈ ਤੇ ਉਸ ਦੇ ਅੰਗ ਵੀ ਖਿੱਲਰੇ ਹੋਏ ਹਨ। ਪੁਲਿਸ ਨੇ ਫੋਰੈਂਸਿਕ ਦੀਆਂ ਟੀਮਾਂ ਨੂੰ ਮੌਕੇ 'ਤੇ ਬੁਲਾ ਲਿਆ ਹੈ ਪਰ ਹਾਲੇ ਤਕ ਕੋਈ ਜਾਣਕਾਰੀ ਨਹੀਂ ਹੈ ਕਿ ਸਬੰਧਿਤ ਆਦਮੀ ਦੀ ਸ਼ਨਾਖਤ ਕਰਨੀ ਵੀ ਔਖੀ ਹੈ।

ਜ਼ਿਕਰਯੋਗ ਹੈ ਕਿ ਲੁਧਿਆਣਾ ਦੇ ਕੋਰਟ ਕੰਪਲੈਸ ਵਿਖੇ ਦੁਪਹਿਰੇ ਵੱਡਾ ਧਮਾਕਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਅਦਾਲਤ ਦੀ ਤੀਸਰੀ ਮੰਜ਼ਿਲ ਦੇ ਬਾਥਰੂਮ ਲਾਗੇ ਹੋਇਆ ਹੈ। ਇਸ ਹਾਦਸੇ 'ਚ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਮੌਕੇ 'ਤੇ ਅਦਾਲਤ ਕੰਪਲੈਕਸ 'ਚ ਹਫੜਾ-ਦਫੜੀ ਮਚ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕੇ ਅਦਾਲਤ ਦੀਆਂ ਕੰਧਾ ਤਕ ਕੰਬ ਗਈਆਂ। ਉਥੇ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਕੰਪਲੈਕਸ ਤੋਂ ਬਾਹਰ ਨਿਕਲੇ।
ਜ਼ਿਕਰਯੋਗ ਹੈ ਕਿ ਕੋਰਟ ਕੰਪਲੈਕਸ ਦੀਆਂ ਦੋ ਇਮਾਰਤਾਂ ਹਨ ਪੁਰਾਣੀ ਤੇ ਨਵੀਂ ਇਮਾਰਤ, ਜ਼ਿਆਦਾਤਕ ਕੋਰਟ ਦਾ ਕੰਮ ਪੁਰਾਣੀ ਇਮਾਰਤ 'ਚ ਹੀ ਕੀਤਾ ਜਾਂਦਾ ਹੈ। ਅੱਜ ਇਥੇ ਅਦਾਲਤ 'ਚ ਧਮਾਕਾ ਹੋਣ ਨਾਲ ਕਾਫੀ ਨੁਕਸਾਨ ਹੋਇਆ ਹੈ। ਇਹ ਹਾਦਸਾ ਸੀ ਜਾਂ ਸਾਜ਼ਿਸ਼ ਇਹ ਹਾਲੇ ਜਾਂਚ ਦਾ ਵਿਸ਼ਾ ਹੈ। ਮੌਕੇ 'ਤੇ ਪੁਲਿਸ ਦੇ ਵੱਡੇ ਅਧਿਕਾਰੀ ਪਹੁੰਚ ਗਏ ਹਨ। ਹਾਲਾਂਕਿ ਇਸ ਹਾਦਸੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੇ ਰਵਨੀਤ ਬਿੱਟੂ ਨੇ ਆਪਣੇ ਟਵੀਟ ਰਾਹੀਂ ਦੁੱਖ ਸਾਂਝਾ ਕੀਤਾ ਹੈ।

https://twitter.com/capt_amarinder/status/1473923254918254597?ref_src=twsrc%5Etfw%7Ctwcamp%5Etweetembed%7Ctwterm%5E1473923254918254597%7Ctwgr%5E%7Ctwcon%5Es1_&ref_url=https%3A%2F%2Fwww.tribuneindia.com%2Fnews%2Fpunjab%2Fman-killed-in-blast-at-ludhiana-court-353636
https://twitter.com/RavneetBittu/status/1473921469717512196?ref_src=twsrc%5Etfw%7Ctwcamp%5Etweetembed%7Ctwterm%5E1473921469717512196%7Ctwgr%5E%7Ctwcon%5Es1_&ref_url=https%3A%2F%2Fwww.tribuneindia.com%2Fnews%2Fpunjab%2Fman-killed-in-blast-at-ludhiana-court-353636