ਪੰਜਾਬ ਨੂੰ ਦੂਰਅੰਦੇਸ਼ੀ ਵਾਲੇ ਮੁੱਖ ਮੰਤਰੀ ਦੀ ਲੋੜ, ਨਾ ਕਿ ਚੁਟਕਲੇ ਸੁਣਾਉਣ ਵਾਲੇ ਦੀ : ਸੁਖਬੀਰ ਬਾਦਲ

by jaskamal

ਨਿਊਜ਼ ਡੈਸਕ (ਜਸਕਮਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਕਿਹਾ ਕਿ ਪੰਜਾਬ ਨੂੰ ਅਜਿਹੇ ਮੁੱਖ ਮੰਤਰੀ ਦੀ ਲੋੜ ਹੈ ਜੋ ਇਸਦੀ ਭਲਾਈ ਤੇ ਖੁਸ਼ਹਾਲੀ ਲਈ ਦ੍ਰਿਸ਼ਟੀਕੋਣ ਪੇਸ਼ ਕਰ ਸਕੇ, ਨਾ ਕਿ ਅਜਿਹੇ ਮੁੱਖ ਮੰਤਰੀ ਦੀ, ਜੋ ਸਿਰਫ਼ ਮਜ਼ਾਕ ਉਡਾ ਸਕੇ।ਸੁਖਬੀਰ ਸਿੰਘ ਬਾਦਲ ਨੇ ਇਹ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਦੇ ਹੋਏ ਕਹੀ।

ਉਨ੍ਹਾਂ ਨੇ ਸਿੱਧੂ ਨੂੰ "ਗੁੰਮਰਾਹਕੁੰਨ ਮਿਜ਼ਾਈਲ" ਕਰਾਰ ਦਿੱਤਾ ਸੀ, ਜੋ ਕਿਸੇ ਵੀ ਸਮੇਂ ਕਿਤੇ ਵੀ ਵਿਸਫੋਟ ਕਰ ਕੇ ਤਬਾਹੀ ਮਚਾ ਸਕਦੀ ਹੈ, ਜਦਕਿ ਮਾਨ ਵੱਲੋਂ ਕਿਹਾ ਕਿ ਉਸ ਕੋਲ ਸੂਬੇ ਦੀ ਅਗਵਾਈ ਕਰਨ ਦੀ ਯੋਗਤਾ ਦੀ ਘਾਟ ਹੈ। ਸਿੱਧੂ ਕਾਂਗਰਸ ਨੂੰ ਤਬਾਹ ਕਰ ਦੇੇਵੇਗਾ। ਅੱਜ ਸਿੱਧੂ ਦੀ ਬਦੌਲਤ ਹੀ ਉਨ੍ਹਾਂ ਦੇ ਪ੍ਰਮੁੱਖ ਆਗੂ ਪਾਰਟੀ ਛੱਡ ਰਹੇ ਹਨ। ਕੇਜਰੀਵਾਲ ਦੀ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਲਾਲਸਾ ਹੈ।

More News

NRI Post
..
NRI Post
..
NRI Post
..