ਇਕ ਵਾਰ ਫਿਰ ਕੇਜਰੀਵਾਲ ਦਾ ਚੰਨੀ ‘ਤੇ ਸ਼ਬਦੀ ਵਾਰ, ਕਿਹਾ-ਉਸ ਨੂੰ ਸਿਰਫ਼ ਬੱਸ ਚਲਾਉਣੀ ਆਉਂਦੀ ਐ ਸਰਕਾਰ ਨਹੀਂ…

by jaskamal

ਨਿਊਜ਼ ਡੈਸਕ (ਜਸਕਮਲ) : ਚੰਡੀਗੜ੍ਹ ਵਿਖੇ ਹੋਈਆਂ ਨਿਗਮ ਦੀਆਂ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ। ਇਸ ਦੌਰਾਨ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਿਗਮ ਚੋਣਾਂ ਦੀ ਜਿੱਤ ਨੂੰ ਲੈ ਕੇ ਅੱਜ ਚੰਡੀਗੜ੍ਹ ਵਿਖੇ ਵਿਕਟਰੀ ਮਾਰਚ ਕੀਤਾ ਜਾਵੇਗਾ। ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਾਂਗੇ।

ਉਨ੍ਹਾਂ ਨੂੰ ਚੰਨੀ ਵੱਲੋਂ ਰੋਡਵੇਜ਼ ਨੂੰ ਦਿੱਤੀਆਂ ਗਈਆਂ 58 ਬੱਸਾਂ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਚੰਨੀ ਬੱਸ ਚਲਾ ਸਕਦੇ ਨੇ ਤਾਂ ਅਸੀਂ ਸਰਕਾਰ ਚਲਾਵਾਂਗੇ। ਕਿਉਂਕਿ ਉਨ੍ਹਾਂ ਨੂੰ ਬੱਸ ਚਲਾਉਣੀ ਆਉਂਦੀ ਹੈ ਸਰਕਾਰ ਨਹੀਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਪੱਤਰਕਾਰ ਵੱਲੋਂ ਪੁੱਛੇ ਗਏ ਇਕ ਸਵਾਲ ਚ ਕਿਹਾ ਕਿ ਕਾਂਗਰਸ ਸਰਕਾਰ ਚਲਾਉਣ ਤੋਂ ਇਲਾਵਾ ਹਰ ਚੀਜ਼ ਚਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਿਰਫ ਤੇ ਸਿਰਫ ਵਾਅਦੇ ਤੇ ਐਲਾਨ ਹੀ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਵਿਕਟਰੀ ਮਾਰਚ ਤੋਂ ਬਾਅਦ ਟਰਾਂਸਪੋਰਟਰਾਂ ਨੂੰ ਵੀ ਮਿਲਣਗੇ ਤੇ ਉਨ੍ਹਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣਗੇ।

More News

NRI Post
..
NRI Post
..
NRI Post
..