ਵੱਡੀ ਖਬਰ : ਪਿੰਡ ਮੂਸਾ ਵਿਖੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ, ਧੜ ਤੋਂ ਵੱਖ ਕੀਤਾ ਸਿਰ…

by jaskamal

ਨਿਊਜ਼ ਡੈਸਕ (ਜਸਕਮਲ) : ਮਾਨਸਾ ਦੇ ਪਿੰਡ ਮੂਸਾ ’ਚ ਪਿੰਡ ਦੇ ਬਾਹਰ ਖੇਤਾਂ ’ਚ ਰਹਿ ਰਹੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਗੱਲ ਸਾਹਮਣੇ ਆਈ ਆ ਰਹੀ ਹੈ। ਕਾਤਲਾਂ ਨੇ ਮਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਤੇ ਪੁੱਤ ਦਾ ਵੀ ਗਲਾ ਵੱਢ ਦਿੱਤਾ। ਦੱਸਣਯੋਗ ਹੈ ਕਿ ਇਨ੍ਹਾਂ ਦੇ ਘਰ ’ਚ ਕੰਮ ਕਰਦੀ ਔਰਤ ਦੋ ਦਿਨ ਤੋਂ ਦਰਵਾਜ਼ਾ ਖੜਕਾ ਕੇ ਵਾਪਸ ਜਾ ਰਹੀ ਸੀ ਤਾਂ ਜਦੋਂ ਅੱਜ ਉਸ ਨੇ ਇਸ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕੰਧ ਟੱਪ ਕੇ ਦੇਖਿਆ ਤਾਂ ਦੋਹਾਂ ਮਾਂ-ਪੁੱਤ ਦੀਆਂ ਲਾਸ਼ਾਂ ਪਈਆਂ ਸਨ।

ਪਹਿਲੀ ਨਜ਼ਰੇ ਦੇਖਿਆਂ ਲੱਗ ਰਿਹਾ ਸੀ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੇ ਜਿਥੇ ਘਰ ਦੀ ਪੂਰੀ ਤਲਾਸ਼ੀ ਲਈ ਹੈ। ਮਾਂ ਜਸਵਿੰਦਰ ਕੌਰ (65) ਦਾ ਸਿਰ ਧੜ ਤੋਂ ਵੱਖ ਤੇ ਪੁੱਤ ਜਗਸੀਰ ਸਿੰਘ (40) ਦਾ ਵੀ ਗਲਾ ਵੱਢਿਆ ਮਿਲਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਜਾਣਕਾਰੀ ਮਿਲਣ ’ਤੇ ਮਾਨਸਾ ਥਾਣਾ ਸਦਰ ਪੁਲਸ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ’ਤੇ ਪੁੱਜੇ।

ਮਾਨਸਾ ਦੇ ਐੱਸਐੱਸਪੀ ਪ੍ਰਵੀਨ ਪਾਰਕ ਤੇ ਡੀਐੱਸਪੀ ਗੁਬਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਂ-ਪੁੱਤ ਦੇ ਕਤਲ ਨੂੰ ਨਿੱਜੀ ਰੰਜਿਸ਼ ਤੇ ਲੁੱਟ-ਖੋਹ ਦੀ ਘਟਨਾ ਨਾਲ ਜੋੜ ਕੇ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਤੇ ਡਾਗ ਸਕੁਐਡ ਆਪਣਾ ਕੰਮ ਕਰ ਰਹੀ ਹੈ।

More News

NRI Post
..
NRI Post
..
NRI Post
..