ਆਰ ਟੀ ਸੀ ਡਿੱਪੂ ਵੱਲੋਂ ਪਾਰਕਿੰਗ ਬੰਦ ਰੱਖਣ ਕਾਰਨ ਟੈਕਸੀ ਯੂਨੀਅਨ ਨੇ ਲਾਇਆ ਧਰਨਾ ਕੀਤੀ ਨਾਅਰੇਬਾਜੀ

by vikramsehajpal

ਬੁਢਲਾਡਾ (ਕਰਨ):ਬੱਸ ਸਟੈਡ ਅੰਦਰ ਪਾਰਕਿੰਗ ਬੰਦ ਕਰਨ ਕਰਕੇ ਅੱਜ ਟੈਕਸੀ ਯੂਨੀਅਨ ਵੱਲੋ ਮੁੱਖ ਗੇਟ ਅੱਗੇ ਧਰਨਾ ਦਿਤਾ ਗਿਆ ਅਤੇ ਨਾਅਰੇਬਾਜੀ ਕੀਤੀ ਗਈ।ਧਰਨੇ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਆਪਣੇ ਵਹੀਕਲ ਖੜੇ ਕਰਨ ਲਈ ਬੱਸ ਸਟੈਡ ਅੰਦਰ ਜਗ੍ਹਾਂ ਨਾ ਹੋਣ ਕਾਰਨ ਸੜਕ ਤੇ ਖੜੇ ਕਰਨੇ ਪੈਦੇ ਹਨ ਜ਼ੋ ਟਰੈਫਿਕ ਵਿੱਚ ਵਿਘਨ ਬਣਦੇ ਹਨ ਅਤੇ ਆਏ ਦਿਨ ਦੁਰਘਟਨਾਵਾਂ ਵਾਪਰਦਿਆਂ ਹਨ।ਇੱਥੇ ਹੀ ਬੱਸ ਨਹੀਂ ਰਿਕਸ਼ਾ, ਰੇਹੜੀਆਂ ਅਤੇ ਲੋਕਾਂ ਦੇ ਵਹੀਕਲ ਵੱਡੀ ਤਦਾਦ ਵਿੱਚ ਸੜਕ ਤੇ ਹੋਣ ਕਾਰਨ ਆਏ ਦਿਨ ਦੁਰਘਟਨਾਵਾ ਵਿਚ ਲੋਕ ਸ਼ਿਕਾਰ ਹੋ ਰਹੇ ਹਨ।ਉਨਾ ਕਿਹਾ ਕਿ ਪੀ ਆਰ ਟੀ ਸੀ ਮਨੈਜਮੈਟ ਵੱਲੋ ਆਟੋ ਰਿਕਸ਼ਾ ਅਤੇ ਟੈਕਸੀ ਯੂਨੀਅਨ ਵਾਲਿਆ ਨੂੰ ਪਾਰਕਿੰਗ ਦਾ ਤਾਲਾ ਲਗਾ ਕੇ ਬਾਹਰ ਕੱਢ ਦਿਤਾ ਗਿਆ ਹੈ ਜਿਸ ਕਾਰਨ ਇਸ ਮਾਰਕਿਟ ਵਹੀਕਲਾ ਦੀ ਭੀੜ ਹੁੰਦੀ ਹੈ ਜ਼ੋ ਰਾਹਗੀਰਾ ਲਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ।।ਇਸ ਮੋਕੇ ਜ਼ਸਵਿੰਦਰ ਸਿੰਘ ਜੱਸੀ,ਨਿਰਮਲ ਸਿੰਘ,ਸੋਨੀ ਸਿੰਘ,ਬਿੱਲੂ ਸਿੰਘ,ਕੁਲਦੀਪ ਮਾਨ,ਜ਼ਸਵਿੰਦਰ ਸਿੰਘ ਜੱਗਾ,ਕੁਲਵਿੰਦਰ ਸਿੰਘ,ਜਾਤੀ ਰਾਮ, ਜੱਗਾ ਸਿੰਘ,ਅਮਰੀਕ ਸਿੰਘ,ਜਗਤਾਰ ਸਿੰਘ ,ਕਾਟੂ ਸਿੰਘ ਆਦਿ ਵੱਡੀ ਗਿਣਤੀ ਵਿਚ ਹਾਜਰ ਸਨ।