10ਵੀਂ ਜਮਾਤ ’ਚ ਪੜ੍ਹਦੀ ਕੁੜੀ ਨੂੰ ਹੋਟਲ ‘ਚ ਲਿਜਾ ਕੇ ਕੀਤਾ ਜਬਰ-ਜ਼ਨਾਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਨਕੋਦਰ ਸਦਰ ਥਾਣੇ ਅਧੀਨ ਆਉਂਦੇ ਪਿੰਡ ਦੀ ਦਸਵੀਂ ਕਲਾਸ ’ਚ ਪੜ੍ਹਦੀ ਇਕ 15 ਸਾਲਾ ਨਾਬਾਲਗ ਕੁੜੀ ਨਾਲ ਇਕ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਕੀਤਾ ਗਿਆ ਹੈ।

ਪੀੜਤ ਕੁੜੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਉਹ 10ਵੀਂ ਜਮਾਤ ’ਚ ਪੜ੍ਹਦੀ ਹੈ। ਉਸ ਦਾ ਕੰਪਿਊਟਰ ਵਿਸ਼ੇ ਦਾ ਪ੍ਰੈਕਟੀਕਲ ਸੀ 'ਤੇ ਆਪਣੇ ਪਿੰਡ ਤੋਂ ਸਕੂਲ ਜਾ ਰਹੀ ਸੀ। ਉਸ ਨਾਲ ਉਸ ਦੀ ਵੱਡੀ ਭੈਣ, ਚਾਚੇ ਦੇ ਕੁੜੀ 'ਤੇ ਪਿੰਡ ਦੀ ਇਕ ਹੋਰ ਕੁੜੀ ਵੀ ਸੀ।

ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦਾ ਆਟੋ ਸਕੂਲ ਦੇ ਬਾਹਰ ਪੁੱਜਾ ਤਾਂ ਉੱਥੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਨਕੋਦਰ ਸਵਿੱਫਟ ਕਾਰ ’ਚ ਸਕੂਲ ਦੇ ਬਾਹਰ ਮੌਜੂਦ ਸੀ। ਉਹ ਮੁਲਜ਼ਮ ਹਰਪ੍ਰੀਤ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਹਰਪ੍ਰੀਤ ਨੇ ਉਸ ਨੂੰ ਆਵਾਜ਼ ਮਾਰੀ 'ਤੇ ਉਹ ਕਾਰ ਕੋਲ ਚਲੀ ਗਈ। ਹਰਪ੍ਰੀਤ ਨੇ ਉਸ ਨੂੰ ਕਾਰ ਵਿਚ ਬੈਠਾ ਲਿਆ 'ਤੇ ਇਕ ਹੋਟਲ ਵਿਚ ਲਿਜਾ ਕੇ ਕਥਿਤ ਤੌਰ ’ਤੇ ਉਸ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਉਸ ਦੀ ਮਰਜ਼ੀ ਤੋਂ ਬਗੈਰ ਨਾਜਾਇਜ਼ ਤੌਰ ’ਤੇ ਸਰੀਰਕ ਸੰਬੰਧ ਬਣਾਏ।

ਡੀ. ਐੱਸ. ਪੀ. ਲਖਵਿੰਦਰ ਸਿੰਘ ਮੱਲ ਨੇ ਦੱਸਿਆ ਕਿ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।