Web Series ਤੋਂ ਪ੍ਰਭਾਵਿਤ 12 ਸਾਲ ਦੇ ਬੱਚੇ 11ਵੀਂ ਮੰਜ਼ਿਲ ਤੋਂ ਮਾਰੀ ਛਾਲ, ਕਾਰਨ ਸੁਣ ਹੋ ਜਾਓਗੇ ਹੈਰਾਨ…

by jaskamal

ਨਿਊਜ਼ ਡੈਸਕ (ਜਸਕਮਲ) : ਵੈੱਬ ਸੀਰੀਜ਼ ਦੇਖਣ ਤੋਂ ਬਾਅਦ ਪ੍ਰਭਾਵਿਤ ਹੋਏ ਇਕ 12 ਸਾਲਾ ਲੜਕੇ ਨੇ ਉੱਤਰੀ ਕੋਲਕਾਤਾ ਦੇ ਇਕ ਅਪਾਰਟਮੈਂਟ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਲੜਕੇ ਨੇ ਆਪਣੇ ਅਪਾਰਟਮੈਂਟ ਦੀ ਛੱਤ ਤੋਂ ਇਸ ਉਮੀਦ 'ਤੇ ਛਾਲ ਮਾਰ ਦਿੱਤੀ ਸੀ ਕਿ ਵੈੱਬ ਸੀਰੀਜ਼ ਦਾ ਸੁਪਰਹੀਰੋ ਉਸਨੂੰ ਬਚਾਉਣ ਲਈ ਆਵੇਗਾ, ਜਿਵੇਂ ਕਿ ਵੈੱਬ ਸੀਰੀਜ਼ "ਪਲੈਟੀਨਮ ਐਂਡ" 'ਚ ਦਿਖਾਇਆ ਗਿਆ ਹੈ। ਇਸੇ ਕਾਲਪਨਿਕ ਕਹਾਣੀ ਦੀ ਗਵਾਹੀ ਭਰਨ ਲਈ 12 ਸਾਲਾ ਲੜਕੇ ਨੇ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗੁਆ ​​ਦਿੱਤੀ।

ਪੁਲਿਸ ਮੁਤਾਬਕ ਇਹ ਜਾਪਾਨੀ ਸੀਰੀਅਲ ਦੀ ਇਕ ਕਾਲਪਨਿਕ ਕਹਾਣੀ 'ਤੇ ਆਧਾਰਿਤ ਹੈ, ਜਿਸ 'ਚ ਬੱਚੇ ਨੇ ਇਕ ਇਮਾਰਤ ਦੀ ਛੱਤ ਤੋਂ ਛਾਲ ਮਾਰ ਦਿੱਤੀ, ਪਰ ਉਸ ਨੂੰ ਇਕ ਪਰੀ ਨੇ ਬਚਾ ਲਿਆ ਅਤੇ ਫਿਰ ਹੀਰੋ ਨੇ ਜਾਦੂਈ ਸ਼ਕਤੀਆਂ ਵਿਕਸਿਤ ਕੀਤੀਆਂ। ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਬਾਅਦ ਸਾਨੂੰ ਯਕੀਨ ਹੋਇਆ ਹੈ ਕਿ ਲੜਕਾ ਸੀਰੀਅਲ ਦੇਖਣ ਦੀ ਲਤ ਦਾ ਸ਼ਿਕਾਰ ਸੀ ਅਤੇ ਇਸੇ ਤੋਂ ਪ੍ਰੇਰਿਤ ਹੋ ਕੇ ਉਸ ਨੇ ਇਹ ਘਾਤਕ ਕਦਮ ਚੁੱਕਿਆ।

More News

NRI Post
..
NRI Post
..
NRI Post
..