ਪਸ਼ੂ ਨੂੰ ਬਚਾਉਂਦੇ ਭਿਆਨਕ ਸੜਕ ਹਾਦਸੇ ‘ਚ 14 ਸਾਲਾ ਨਾਬਾਲਗ ਦੀ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਜੰਮੂ ਦੇ ਕੌਮੀ ਮਾਰਗ ਇਕ ਕਾਰ ਹਾਦਸੇ ਦੌਰਾਨ ਇਕ 14 ਸਾਲਾ ਨਾਬਾਲਗ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ,ਭੋਗਪੁਰ ਦੇ ਰੂਪ 'ਚ ਹੋਈ ਹੈ । ਪਵਨੀਤ ਸਿੰਘ ਜਲੰਧਰ ਸੈਨਟਰੀ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਉਹ ਰੋਜ ਦੀ ਤਰਾਂ ਕਰਮਚਾਰੀ ਨਾਲ ਕਾਰ 'ਚ ਭੋਗਪੁਰ ਤੋਂ ਜਲੰਧਰ ਵਾਲ ਜਾ ਰਿਹਾ ਸੀ। ਇਸ ਦੌਰਾਨ ਹੀ ਕਾਰ ਦੇ ਸਾਹਮਣੇ ਪਸ਼ੂ ਆ ਗਿਆ। ਜਿਸ ਕਾਰਨ ਇਸ ਹਾਦਸੇ ਵਿੱਚ 14 ਸਾਲਾ ਰਾਕੇਸ਼ ਕੁਮਾਰ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮੌਕੇ ਤੇ ਹੀ ਪੁਲਿਸ ਨੂੰ ਦਿੱਤੀ ਗਈ। ਇਸ ਘਟਨਾ ਨਾਲ ਮ੍ਰਿਤਕ ਦੇ ਘਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ ।