14 ਸਾਲ ਨਾਬਾਲਗ ਨਾਲ ਘਰ ‘ਚ ਹੋਇਆ ਜ਼ਬਰ – ਜਨਾਹ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਲੌਰ ਤੋਂ ਇਕ ਮਾਮਲਾ ਸਾਮਣੇ ਆਇਆ ਹੈ ਕਿ ਜਿਥੇ ਇਕ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਘਰ 'ਚ ਜਬਰੀ ਦਾਖਿਲ ਹੋ ਕੇ 14 ਸਾਲ ਦੀ ਨਾਬਾਲਗ ਨਾਲ ਜ਼ਬਰ - ਜਨਾਹ ਕੀਤਾ ਹੈ। ਜਦੋ ਕੁੜੀ ਨੇ ਰੌਲਾ ਪਾਇਆ ਤਾ ਉਸ ਦਾ ਭਰਾ ਤੇ ਬਾਕੀ ਲੋਕ ਨੀਦ ਤੋਂ ਜਾਗੇ। ਜਿਨ੍ਹਾਂ ਨੇ ਦੋਨਾਂ ਮੁੰਡਿਆਂ ਨੂੰ ਫੜ ਕੇ ਕੁੱਟਮਾਰ ਕੀਤੀ ਤੇ ਮੌਕੇ ਤੇ ਇਕ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

14 ਸਾਲ ਦੀ ਕੁੜੀ ਨੇ ਦੱਸਿਆ ਕਿ ਕੰਮ ਦੇ ਸਬੰਧ 'ਚ ਉਸ ਦੇ ਪਿਤਾ ਘਰੋਂ ਬਾਹਰ ਰਹਿੰਦੇ ਹਨ। ਉਸ ਨੇ ਕਿਹਾ ਜਦੋ ਉਹ ਆਪਣੇ ਕਮਰੇ 'ਚ ਸੋ ਰਹੀ ਸੀ ਤਾਂ ਉਸ ਨੂੰ ਗੇਟ ਖੜਕਣ ਦੀ ਆਵਾਜ਼ ਆਈ ਜਦੋ ਤੱਕ ਕੁੜੀ ਕੁਝ ਕਰਦੀ ਦੋਨੋ ਨੌਜਵਾਨ ਉਸ ਦੇ ਕਮਰੇ 'ਚ ਦਾਖਿਲ ਹੋ ਗਏ ਸੀ।ਰੋਲਾਂ ਪਾਉਣ ਤੇ ਇਕ ਨੌਜਵਾਨ ਨੇ ਉਸ ਨੂੰ ਜ਼ਮੀਨ ਤੇ ਸੁੱਟ ਦਿੱਤੋ ਜਿਸ ਕਾਰਨ ਉਹ ਜਖਮੀ ਹੋ ਗਈ।ਉਨ੍ਹਾਂ ਚੋ ਇਕ ਨੌਜਵਾਨ ਜਿਸ ਦਾ ਨਾਮ ਸੁਖਦੇ ਹੈ ਉਸ ਨੇ ਉਸ ਨਾਲ ਜ਼ਬਰ - ਜਨਾਹ ਕੀਤਾ ਹੈ।