15 ਸਾਲਾਂ ਵਿਦਿਆਰਥਣ ਬਣੀ ਡਿਪਟੀ ਕਮਿਸ਼ਨਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਟਿਆਲਾ ਵਿਖੇ 15 ਸਾਲ ਦੀ ਮਹਿਫੂਜਾ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਤੇ ਵੱਖ -ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ 'ਚ ਹਿੱਸਾ ਲਿਆ। ਇਸ ਦੌਰਾਨ ਮਹਿਫੂਜਾ ਨੂੰ ਦੇਖ ਕੇ ਮਹਿਫੂਜਾ ਦੇ ਪਰਿਵਾਰ 'ਚ ਖੁਸ਼ੀ ਦੇਖਣ ਨੂੰ ਮਿਲੀ । ਜ਼ਿਕਰਯੋਗ ਹੈ ਕਿ CM ਮਾਨ ਦੀ ਸਰਕਾਰੀ ਸਕੂਲ ਫੇਰੀ ਦੌਰਾਨ ਮਹਿਫੂਜਾ ਨੇ ਆਈ ਏ ਐਸ ਬਣਨ ਦੀ ਇੱਛਾ ਜ਼ਾਹਿਰ ਕੀਤੀ ਸੀ। ਜਿਸ ਤੋਂ ਬਾਅਦ ਮੁਖ ਮੰਤਰੀ ਮਾਨ ਨੇ ਡਿਪਟੀ ਕਮਿਸ਼ਨਰ ਤੇ SSP ਨੂੰ ਬੱਚਿਆਂ ਨੂੰ ਪੜਾਈ ਦੇ ਪ੍ਰਤੀ ਉਤਸ਼ਾਹਤ ਕਰਨ ਲਈ ਇੱਕ ਦਿਨ ਲਈ ਉਨ੍ਹਾਂ ਦੀਆਂ ਕੁਰਸੀਆਂ ਤੇ ਬਿਠਾ ਕੇ ਸਾਰੀ ਜਾਣਕਾਰੀ ਦੇਣ ਦੀ ਹਦਾਇਤ ਦਿੱਤੀ ਸੀ। ਇੰਦਰਪੁਰਾ ਦੀ ਰਹਿਣ ਵਾਲੀ ਵਿਦਿਆਰਥਣ ਮਹਿਫੂਜਾ ਦੇ ਪਿਤਾ ਮੱਖਣ ਖਾਨ ਨੇ CM ਭਗਵੰਤ ਮਾਨ ਦਾ ਧੰਨਵਾਦ ਕੀਤਾ ।