21 ਸਾਲਾ ਨੌਜਵਾਨ ਨੇ 8 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਸਪੂਰ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ 8 ਸਾਲਾਂ ਬੱਚੀ ਨਾਲ 21 ਸਾਲਾਂ ਨੌਜਵਾਨ ਨੇ ਜ਼ਬਰ ਜਨਾਹ ਕੀਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕੁੜੀ ਨੂੰ ਨਿੱਜੀ ਹਸਪਤਾਲ ਵਿੱਚ ਦਾਖਿਲ ਕਰਵਾਈ ਗਿਆ ਹੈ। ਪੀੜਤ ਬੱਚੀ ਦੇ ਪਿਤਾ ਨੇਸੀ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੀ ਉਮਰ 8 ਸਾਲ ਹੈ ਤੇ ਉਸ ਨਾਲ ਦੋਸ਼ੀ ਗੁਰਪ੍ਰੀਤ ਨਾਂ ਦੇ 21 ਸਾਲਾਂ ਦੇ ਨੌਜਵਾਨ ਦੇ ਜਬਰ ਜਨਾਹ ਕੀਤਾ ਹੈ। ਉਨ੍ਹਾਂ ਨੇ ਦੋਸ਼ੀ ਨੂੰ ਫੜ ਕੇ ਸਖਤ ਸਜ਼ਾ ਦੇਣ ਦੀ ਪੁਲਿਸ ਨੂੰ ਗੁਹਾਰ ਲਗਾਈ ਸੀ।

ਡੀ. ਐਸ.ਪੀ ਹਰਕਿਸ਼ਨ ਨੇ ਕਿਹਾ ਕਿ ਥਾਣਾ ਕਾਦੀਆ ਅਧੀਨ ਪੈਦੇ ਇਕ ਪਿੰਡ ਵਿੱਚ 21 ਸਾਲ ਗੁਰਪ੍ਰੀਤ ਨੇ 8 ਸਾਲ ਦੀ ਬੱਚੀ ਨੂੰ ਅਮਰੂਦ ਦੇਣ ਦੇ ਭਾਣੇ ਜਬਰ ਜਨਾਹ ਕੀਤਾ ਹੈ। ਬੱਚੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਨੌਜਵਾਨ ਤੇ ਮਾਮਲਾ ਦਰਜ ਕੇ ਲਿਆ ਹੈ। ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ ਤੇ ਅਗੇ ਦੀ ਪੁਲਿਸ ਵਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਦੋਸ਼ੀ ਫਰਾਰ ਹੈ, ਜਿਸ ਨੂੰ ਪੁਲਿਸ ਵਲੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

More News

NRI Post
..
NRI Post
..
NRI Post
..