3 ਬੱਚਿਆਂ ਦੀ ਮਾਂ ਨਾਲ ਰਹਿੰਦੇ 22 ਸਾਲਾ ਨੌਜਵਾਨ ਦੀ ਗਲੀ -ਸੜੀ ਮਿਲੀ ਲਾਸ਼…

by Rimpi Sharma

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਗੁਰੂ ਨਾਨਕ ਇਲਾਕੇ ਵਿੱਚ ਉਸ ਸਮੇ ਸਨਸਨੀ ਫੈਲ ਗਈ ,ਜਦੋ 3 ਬੱਚਿਆਂ ਦੀ ਮਾਂ ਨਾਲ ਰਹਿੰਦੇ 22 ਸਾਲਾ ਨੌਜਵਾਨ ਦੀ ਗਲੀ -ਸੜੀ ਹਾਲਤ 'ਚ ਲਾਸ਼ ਬਰਾਮਦ ਹੋਈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਰ ਦੇ ਦਰਵਾਜ਼ੇ ਦਾ ਤਾਲਾ ਤੋੜ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ ਨੂੰ ਕੀੜੇ ਪੈ ਚੁੱਕੇ ਸੀ । ਜਿਸ ਤੋਂ ਪਤਾ ਲੱਗਦਾ ਸੀ ਕਿ ਲਾਸ਼ 15 ਤੋਂ 20 ਦਿਨ ਪੁਰਾਣੀ ਹੈ। ਉਕਤ ਮਹਿਲਾ ਫਰਾਰ ਦੱਸੀ ਜਾ ਰਹੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਸੰਨੀ ਜ਼ਿਲ੍ਹਾ ਗੁਰਦਾਸਪੁਰ ਦੇ ਰੂਪ 'ਚ ਹੋਈ ਹੈ ।

ਮ੍ਰਿਤਕ ਨੌਜਵਾਨ ਦੇ ਭਰਾ ਨੇ ਦੱਸਿਆ ਕਿ ਉਹ ਖੁਦ ਵਿਦੇਸ਼ ਰਹਿੰਦਾ ਹੈ ਤੇ ਕਈ ਵਾਰ ਉਸ ਨੇ ਆਪਣੇ ਭਰਾ ਸੰਨੀ ਨੂੰ ਵਿਦੇਸ਼ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਸੰਨੀ ਇੱਕ ਵਾਰ ਵਿਦੇਸ਼ ਚਲਾ ਗਿਆ ਸੀ ਪਰ ਮਹਿਲਾ ਨੇਹਾ ਦੇ ਕਹਿਣ 'ਤੇ ਉਹ ਵਾਪਸ ਆ ਗਿਆ ਤੇ ਉਕਤ ਮਹਿਲਾ ਨਾਲ ਕਿਰਾਏ ਦੇ ਮਕਾਨ 'ਤੇ ਰਹਿਣ ਲੱਗ ਪਿਆ। ਉਨ੍ਹਾਂ ਨੇ ਕਿਹਾ ਅਸੀਂ ਸੰਨੀ ਨੂੰ ਬਹੁਤ ਸਮਝਾਇਆ ਸੀ ਪਰ ਉਸ ਨੇ ਸਾਡੀ ਕੋਈ ਗੱਲ ਨਹੀਂ ਸੁਣੀ । ਸੰਨੀ ਦਾ ਕਾਫੀ ਦਿਨਾਂ ਤੋਂ ਕੁਝ ਪਤਾ ਨਹੀ ਲੱਗ ਰਿਹਾ ਸੀ ਨਾ ਹੀ ਉਸ ਦਾ ਫੋਨ ਚੱਲ ਰਿਹਾ ਸੀ। ਜਿਸ ਕਾਰਨ ਅਸੀਂ ਜਦੋ ਮਹਿਲਾ ਦੇ ਮਕਾਨ ਪਹੁੰਚ ਕੇ ਸ਼ੀਸ਼ੇ 'ਚੋ ਦੇਖਿਆ ਤਾਂ ਅੰਦਰ ਸੰਨੀ ਦੀ ਲਾਸ਼ ਪਈ ਹੋਈ ਸੀ। ਫਿਲਹਾਲ ਪੁਲਿਸ ਵਲੋਂ ਮਾਮਲਾ ਦਰਜ਼ ਕਰਕੇ ਦੋਸ਼ੀ ਮਹਿਲਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।