ਕਾਰ ਚਾਲਕ ਨੌਜਵਾਨ ਤੋਂ ਇਕ ਪਿਸਟਲ 32 ਬੋਰ ਤੇ 2 ਮੈਗਜ਼ੀਨ ਕੀਤੇ ਬਰਾਮਦ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਨੇ ਇਕ ਕਾਰ ਚਾਲਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇਕ ਪਿਸਟਲ 32, 2 ਮੈਗਜ਼ੀਨ ਬਰਾਮਦ ਕਰਕੇ ਇਸ ਮਾਮਲੇ ’ਚ ਕੁਲ ਚਾਰ ਨੌਜਵਾਨਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸਹਾਇਕ ਸਬ-ਇੰਸਪੈਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਟੀ-ਪੁਆਇੰਟ ਪਿੰਡ ਆਲੇਚੱਕ ਬਾਈਪਾਸ ਤੋਂ ਦੋਸ਼ੀ ਜੋਰਾਵਰ ਸਿੰਘ ਉਰਫ ਜੋਲਾ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ ਨੂੰ ਕਾਰ ਨੰਬਰ ਪੀਬੀ 02 ਐੱਸ 0119 ਮਾਰਕਾ ਜਿੰਨ ਸਮੇਤ ਕਾਬੂ ਕਰਕੇ ਦੋਸ਼ੀ ਦੀ ਤਾਲਾਸ਼ੀ ਕੀਤੀ ਤਾਂ ਉਸ ਤੋਂ ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਕਾਰ ਦੀ ਤਾਲਾਸ਼ੀ ਕਰਨ ਤੇ ਕਾਰ ਦੇ ਡੈਸ਼ ਬੋਰਡ ਵਿਚੋਂ ਇਕ ਹੋਰ ਮੈਗਜ਼ੀਨ 32 ਬੋਰ ਬਰਾਮਦ ਹੋਇਆ। ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪਰ ਇਹ ਦੋਸ਼ੀ ਫਰਾਰ ਹਨ। ਜਿੰਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

More News

NRI Post
..
NRI Post
..
NRI Post
..