4 ਸਾਲਾ ਬੱਚਾ ਆਇਆ ਚਾਈਨਾ ਡੋਰ ਦੀ ਲਪੇਟ ‘ਚ, ਚਿਹਰੇ ‘ਤੇ ਲੱਗੇ 120 ਟਾਂਕੇ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਤੋਂ ਦਿਲ- ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਗੁਰੂਦੁਆਰਾ ਕਟਾਣਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਇੱਕ ਪਰਿਵਾਰ ਦਾ 4 ਸਾਲਾ ਬੱਚਾ ਚਾਈਨਾ ਡੋਰ ਦੀ ਲਪੇਟ 'ਚ ਆ ਗਿਆ। ਜਿਸ ਕਾਰਨ ਬੱਚੇ ਦੇ ਚਿਹਰੇ ਤੇ ਡੂੰਘੇ ਕੱਟ ਲੱਗ ਗਏ ਹਨ । ਡਾਕਟਰਾਂ ਨੂੰ ਉਸ ਦੇ ਚਿਹਰੇ ਤੇ 120 ਤੋਂ ਵੱਧ ਟਾਂਕੇ ਲਗਾਉਣੇ ਪਏ ਪਰ ਹਾਲੇ ਵੀ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਫਿਲਹਾਲ ਬੱਚੇ ਦਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਬੱਚੇ ਦੇ ਤਾਏ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਲੋਹੜੀ ਮੌਕੇ ਗੁਰੂਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਸਮਰਾਲਾ ਜਾ ਰਿਹਾ ਸੀ। ਰਸਤੇ 'ਚ ਉਸ ਦੇ 4 ਸਾਲਾ ਜੁਝਾਰ ਸਿੰਘ ਨੇ ਅਸਮਾਨ ਵਿੱਚ ਇੱਕ ਪਤੰਗ ਉੱਡਦੀ ਦੇਖੀ ਤਾਂ ਉਸ ਨੇ ਕਾਰ ਦੀ ਖਿੜਕੀ ਖੋਲ੍ਹ ਦਿੱਤੀ। ਇਸ ਦੌਰਾਨ ਹੀ ਚਾਈਨਾ ਡੋਰ ਨੇ ਉਸ ਦੇ ਚਿਹਰੇ ਨੂੰ ਆਪਣੀ ਲਪੇਟ 'ਚ ਲੈ ਲਿਆ। ਜਿਸ ਕਾਰਨ ਜੁਝਾਰ ਸਿੰਘ ਬੁਰੀ ਤਰਾਂ ਜਖ਼ਮੀ ਹੋ ਗਿਆ ।