ਟੌਫੀਆਂ ਦਾ ਲਾਲਚ ਦੇ ਕੇ 4 ਸਾਲ ਦੀ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂਗ੍ਰਾਮ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 4 ਸਾਲਾ ਦੀ ਬੱਚੀ ਨੂੰ ਟੌਫੀਆਂ ਦੇਣ ਦੇ ਬਹਾਨੇ ਹਵਸ ਦਾ ਸ਼ਿਕਾਰ ਬਣਾਇਆ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ 23 ਸਾਲ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਹੈ। ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਦੋਸ਼ੀ ਸਾਹਿਲ ਜੋ ਕਿ ਉਸ ਦੀ ਲੜਕੀ ਨੂੰ ਲਗਾਤਾਰ ਤੰਗ ਕਰਦਾ ਰਹਿੰਦਾ ਸੀ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ ਲੜਕੀ ਨੂੰ ਟੌਫੀਆਂ ਦਾ ਲਾਲਚ ਦੇ ਕੇ ਆਪਣੇ ਘਰ ਲੈ ਗਿਆ। ਜਿਥੇ ਉਸ ਨੇ ਬੱਚੀ ਨਾਲ ਜਬਰ ਜਨਾਹ ਕੀਤਾ ਸੀ । ਉਸ ਦੀ ਮੈਂ ਨੇ ਕਿਹਾ ਕਿ ਮੈ ਆਪਣੇ ਪੇਕੇ ਘਰ ਗਈ ਹੋਈ ਸੀ, ਜਦੋ ਮਈ ਘਰ ਵਾਪਸ ਆਈ ਤਾਂ ਉਸ ਦੇ ਦਾਦੇ ਨੇ ਸਭ ਕੁਝ ਦੱਸਿਆ । ਪੀੜਤ ਦੀ ਮਾਂ ਨੇ ਦੱਸਿਆ ਕਿ ਜਦੋ ਮਈ ਇਸ ਘਟਨਾ ਦਾ ਪਾਣੀ ਧੀ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਸਾਹਿਲ ਉਸ ਨਾਲ ਕਾਫੀ ਸਮੇ ਤੋਂ ਦੁਰਵਿਵਹਾਰ ਕਰਦਾ ਆ ਰਿਹਾ ਸੀ। ਰੋਲਾ ਪਾਉਣ ਤੇ ਉਸ ਨੂੰ ਟੌਫੀਆਂ ਲੈ ਕੇ ਦਿੰਦਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।